ਲੁਧਿਆਣਾ: ਜ਼ਿਲ੍ਹੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਇਨ੍ਹੀਂ ਦਿਨੀਂ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਵੀ ਸਿੱਖ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਚਨ ਗਾਰਡਨ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ 'ਚ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਪੈਦਾ ਕਰਨੀਆਂ ਵੀ ਸਿਖਾਈਆਂ ਜਾ ਰਹੀਆਂ ਹਨ।
ਲੁਧਿਆਣਾ 'ਚ ਇਸ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਸਿੱਖ ਰਹੇ ਖੇਤੀ ਸਕੂਲ 'ਚ ਹੀ ਇੱਕ ਛੋਟਾ ਕਿਚਨ ਗਾਰਡਨ ਬਣਾ ਕੇ ਉਸ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਲਗਾਈਆਂ ਗਈਆਂ ਹਨ ਅਤੇ ਜਦੋਂ ਵਿਦਿਆਰਥੀਆਂ ਦਾ ਕੋਈ ਫ੍ਰੀ ਪੀਰੀਅਡ ਹੁੰਦਾ ਹੈ ਜਾਂ ਖੇਤੀਬਾੜੀ ਪੀਰੀਅਡ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਬਜ਼ੀਆਂ ਉਗਾਉਣ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਕਿਸਾਨ ਅਤੇ ਕਿਸਾਨੀ ਦੇ ਰੋਲ ਤੋਂ ਵੀ ਜਾਣੂ ਹੋ ਸਕਣ।
ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਕਿ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਖੇਤੀਬਾੜੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਬੱਚਿਆਂ ਵਲੋਂ ਪੈਦਾ ਕੀਤੇ ਅਨਾਜ ਨੂੰ ਮਿਡ ਡੇ ਮੀਲ 'ਚ ਵੀ ਵਰਤਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣ ਕਿ ਬੱਚਿਆਂ ਨੂੰ ਖੇਤੀ ਨਾਲ ਜੋੜਨ ਦਾ ਮਕਸਦ ਉਨ੍ਹਾਂ 'ਚ ਨੈਤਿਕ ਗੁਣ ਪੈਦਾ ਕਰਨਾ ਹੈ ਤਾਂ ਜੋ ਬੱਚੇ ਅਨਾਜ ਨੂੰ ਬਰਬਾਦ ਨਾ ਕਰਨ।
ਵਿਦਿਆਰਥੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਖੇਤੀਬਾੜੀ ਕਰਨ ਨਾਲ ਕਾਫ਼ੀ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜਿਥੇ ਉਹ ਸਕੂਲ 'ਚ ਖੇਤੀਬਾੜੀ ਕਰਕੇ ਸਬਜ਼ੀਆਂ ਦੀ ਪੈਦਾਵਰ ਕਰਦੇ ਹਨ, ਉਥੇ ਹੀ ਆਪਣੇ ਘਰ 'ਚ ਵੀ ਖੇਤੀਬਾੜੀ ਕਰਦੇ ਹਨ। ਵਿਦਿਆਰਥੀਆਂ ਦਾ ਕਹਿਣਾ ਕਿ ਖੇਤੀਬਾੜੀ ਕਰਕੇ ਅਨਾਜ ਦੀ ਮਹੱਤਤਾ ਪਤਾ ਚੱਲਦੀ ਹੈ ਕਿ ਉਸ ਦੀ ਪੈਦਾਵਰ ਲਈ ਕਿੰਨੀ ਮਿਹਨਤ ਲੱਗਦੀ ਹੈ, ਇਸ ਲਈ ਉਸਦੀ ਬਰਬਾਦੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ:ਭਗਤ ਸਿੰਘ ਦੀ ਯਾਦ ਵਿੱਚ ਪ੍ਰੋਗਰਾਮ ਦੀ ਇਜਾਜ਼ਤ ਲਈ ਪਾਕਿ ਅਦਾਲਤ ਵਿੱਚ ਪਟੀਸ਼ਨ