ਲੁਧਿਆਣਾ: ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਵੇਂ ਹੁਣ ਸਕੂਲ ਖੁਲ੍ਹਣੇ ਸ਼ੁਰੂ ਹੋ ਗਏ ਹਨ ਪਰ ਹਾਲੇ ਵੀ ਕਾਫ਼ੀ ਘੱਟ ਗਿਣਤੀ 'ਚ ਵਿਦਿਆਰਥੀ ਸਕੂਲ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਘਰੇ ਰਹਿ ਕਿ ਉਹ ਪਰੇਸ਼ਾਨ ਹੋ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਮਿਲ ਰਿਹਾ ਹੈ, ਜਿਸ ਤੋਂ ਉਹ ਕਾਫ਼ੀ ਖੁਸ਼ ਹਨ। ਦੂਜੇ ਪਾਸੇ ਮਨੋਵਿਗਿਆਨਕ ਡਾਕਟਰਾਂ ਨੇ ਵੀ ਇਸ ਗੱਲ 'ਤੇ ਮੁਹਰ ਲਗਾਈ ਕਿ ਘਰ ਰਹਿ ਕੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਸਨ ਪਰ ਉਹ ਇੰਨੀ ਕਾਰਗਰ ਸਾਬਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਸਿਰਫ਼ ਬੱਚਿਆਂ 'ਤੇ ਹੀ ਨਹੀਂ ਸਗੋਂ ਮਾਪਿਆਂ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।
ਸਕੂਲ ਖੁੱਲਣ ਨਾਲ ਵਿਦਿਆਰਥੀਆਂ ਦੇ ਖਿੜ੍ਹੇ ਚਿਹਰੇ - Students
ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਵੇਂ ਹੁਣ ਸਕੂਲ ਖੁਲ੍ਹਣੇ ਸ਼ੁਰੂ ਹੋ ਗਏ ਹਨ ਪਰ ਹਾਲੇ ਵੀ ਕਾਫ਼ੀ ਘੱਟ ਗਿਣਤੀ 'ਚ ਵਿਦਿਆਰਥੀ ਸਕੂਲ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਘਰੇ ਰਹਿ ਕਿ ਉਹ ਪਰੇਸ਼ਾਨ ਹੋ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਮਿਲ ਰਿਹਾ ਹੈ ਜਿਸ ਤੋਂ ਉਹ ਕਾਫ਼ੀ ਖੁਸ਼ ਹਨ।
ਸੀਨੀਅਰ ਡਾਕਟਰ ਇਕਬਾਲ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਦਿਆਰਥੀ ਘਰੇ ਰਹਿ ਕੇ ਆਨਲਾਈਨ ਪੜ੍ਹਾਈ ਕਰ ਰਹੇ ਸਨ ਪਰ ਉਹ ਸਹੀ ਢੰਗ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਪ੍ਰੀਖਿਆਵਾਂ ਆ ਗਈਆਂ ਹਨ। ਇਸ ਕਰਕੇ ਵਿਦਿਆਰਥੀਆਂ 'ਤੇ ਵਧੇਰਾ ਦਬਾਅ ਹੈ। ਉਨ੍ਹਾਂ ਕਿਹਾ ਕਿ ਬੱਚੇ ਕੋਈ ਸੋਸ਼ਲ ਐਕਟੀਵਿਟੀ ਨਹੀਂ ਕਰ ਪਾ ਰਹੇ ਸਨ ਇਸ ਕਰਕੇ ਚਿੜਚਿੜੇ ਵੀ ਹੋ ਗਏ ਸਨ। ਸਕੂਲ ਖੁੱਲਣ ਨਾਲ ਇਸ ਤਣਾਅ ਤੋਂ ਬੱਚਿਆਂ ਨੂੰ ਕੁਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਕੂਲ ਜਾਣਾ ਚਾਹੀਦਾ ਹੈ ਪਰ ਸਾਵਧਾਨੀ ਵਰਤਣੀ ਚਾਹੀਦੀ ਹੈ।
ਸਕੂਲ ਜਾਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਹੁਣ ਆਪਣੇ ਦੋਸਤਾਂ ਨੂੰ ਮਿਲ ਸਕਦੇ ਹਨ। ਸਕੂਲ ਵਿੱਚ ਪੜ੍ਹਣ ਨਾਲ ਪੜ੍ਹਾਈ ਦਾ ਵੀ ਕਾਫ਼ੀ ਅਸਰ ਪੈਂਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਕੋਵਿਡ ਨਿਯਮਾਂ ਮੁਤਾਬਕ ਹੀ ਸਕੂਲ ਆਉਂਦੇ ਹਨ। ਓਧਰ ਮਾਪਿਆਂ ਨੇ ਕਿਹਾ ਕਿ ਸਕੂਲ ਖੁੱਲ੍ਹਣ ਨਾਲ ਵਿਦਿਆਰਥੀ ਤਣਾਅ ਮੁਕਤ ਹੋਏ ਨਜ਼ਰ ਆ ਰਹੇ ਹਨ ਅਤੇ ਘਰ ਦੇ ਮਾਹੌਲ 'ਚ ਵੀ ਤਬਦੀਲੀ ਆਈ ਹੈ।