ਲੁਧਿਆਣਾ: ਕੋਰੋਨਾ ਦੀ ਲਾਗ ਦੇ ਦੂਜੀ ਲਹਿਰ ਦੇ ਚਲਦੇ ਪੰਜਾਬ ਵਿੱਚ ਲੱਗੇ ਮਿੰਨੀ ਲੌਕਡਾਊਨ ਨੂੰ ਪੰਜਾਬ ਸਰਕਾਰ ਨੇ ਹੁਣ ਪੂਰਨ ਤੌਰ ਉੱਤੇ ਖੋਲ੍ਹ ਦਿੱਤਾ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਕਾਲਜ ਅਤੇ ਕੋਚਿੰਗ ਸੈਂਟਰ ਵੈਕਸੀਨ ਸਰਟੀਫਿਕੇਟ ਦੇ ਨਾਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ।
ਕੋਚਿੰਗ ਸੈਂਟਰਾਂ ਦੇ ਮੁੜ ਤੋਂ ਖੋਲ੍ਹਣ ਉੱਤੇ ਕੋਚਿੰਗ ਸੈਟਰ ਵਿੱਚ ਕੰਮ ਕਰ ਰਹੇ ਵਰਕਰ ਨੇ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸਰਕਾਰ ਦੀ ਜਾਰੀ ਹੋਈ ਗਾਈਡਲਾਈਨਾਂ ਸਹਿਤ ਹੀ ਕੋਚਿੰਗ ਸੈਟਰਾਂ ਨੂੰ ਖੋਲ੍ਹਣਗੇ। ਉਹ ਕੋਚਿੰਗ ਸੈਂਟਰ ਵਿੱਚ ਵੈਕਸੀਨੇਟ ਵਿਦਿਆਰਥੀ ਨੂੰ ਹੀ ਆਉਣ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕੋਚਿੰਗ ਸੈਂਟਰ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਕਰਨਗੇ ਅਤੇ ਮਾਸਕ ਦੀ ਪੂਰੀ ਵਰਤੋਂ ਕਰਨਗੇ।