ਲੁਧਿਆਣਾ:ਜ਼ਿਲ੍ਹੇ ਦੇ ਸਦਰ ਥਾਣਾ ਅਧੀਨ ਪੈਂਦੀ ਬਸੰਤ ਚੌਂਕੀ ਵਿੱਚ 3 ਨੌਜਵਾਨਾਂ ਵੱਲੋਂ ਜੋਕਿ ਦੁੱਗਰੀ ਦੇ ਵਿੱਚ ਲੱਗੇ ਮੇਲੇ ਨੂੰ ਵੇਖਣ ਆਏ ਸਨ, ਇਸ ਦੌਰਾਨ ਵਾਪਸੀ ਵੇਲੇ ਰਾਤ ਕਰੀਬ 10:30 ਵਜੇ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਸਾਈਕਲ ਸਵਾਰ ਦੇ ਨਾਲ ਹੋ ਗਈ। ਇਸ ਕਾਰਨ ਦੋਵਾਂ ਧਿਰਾਂ ਵਿੱਚ ਬਹਿਸਬਾਜ਼ੀ ਹੋ ਗਈ। ਬਾਅਦ ਵਿੱਚ ਸਾਈਕਲ ਸਵਾਰ ਨੇ ਆਪਣੇ ਭਤੀਜਿਆਂ ਨੂੰ ਫੋਨ ਕਰਕੇ ਬੁਲਾ ਲਿਆ। ਉਨ੍ਹਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਉੱਤੇ ਹਨਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਇਕ ਵਿਦਿਆਰਥੀ ਤਾਂ ਭੱਜਣ ਵਿਚ ਕਾਮਯਾਬ ਰਿਹਾ ਪਰ 2 ਵਿਦਿਆਰਥੀਆਂ ਦੀ ਇਨ੍ਹਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਨ੍ਹਾਂ ਵਿੱਚੋਂ ਇਕ ਵਿਦਿਆਰਥੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ।
ਕਤਲ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ :ਜਾਣਕਾਰੀ ਮੁਤਾਬਿਕ ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਨੂੰ ਘਟਨਾ ਵਾਲੀ ਥਾਂ 'ਤੇ ਸੁੱਟ ਦਿੱਤਾ ਗਿਆ ਅਤੇ ਖੁਦ ਹੀ ਐਂਬੂਲੈਂਸ ਬੁਲਾ ਕੇ ਉਨ੍ਹਾ ਨੂੰ ਹਸਪਤਾਲ ਭੇਜਿਆ। ਪੂਰੀ ਵਾਰਦਾਤ ਨੂੰ ਇੱਕ ਸੜਕ ਹਾਦਸੇ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਂਬੂਲੈਂਸ ਜਦੋਂ ਵਿਦਿਆਰਥੀਆਂ ਨੂੰ ਲੈਕੇ ਹਸਪਤਾਲ ਪੁੱਜੀ ਤਾਂ ਉਨ੍ਹਾ ਚੋਂ ਇੱਕ ਦੀ ਮੌਤ ਹੋ ਗਈ। ਇਲਾਜ ਦੌਰਾਨ ਜਦੋਂ ਉਸ ਨੂੰ ਜਾਂਚ ਲਈ ਫੋਨ ਆਇਆ ਤਾਂ ਸਾਹਮਣੇ ਆਇਆ ਕਿ ਇਹ ਹਾਦਸਾ ਹਾਦਸਾ ਨਹੀਂ ਸਗੋਂ ਹਮਲੇ ਦੀ ਸਾਜ਼ਿਸ਼ ਹੈ।