ਚੰਡੀਗੜ੍ਹ : ਮੁੱਖ ਚੋਣ ਅਫਸਰ ਵੱਲੋਂ ਨਿਯਮਾਂ ਦੇ ਮੁਤਾਬਕ ਚੋਣ ਪ੍ਰਕਿਰਿਆ ਤੋਂ 48 ਘੰਟੇ ਪਹਿਲਾ ਚੋਣ ਪ੍ਰਚਾਰ ਕੀਤੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੋਣ ਅਧਿਕਾਰੀਆਂ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਬਾਰੇ ਮੁੱਖ ਚੋਣ ਅਧਿਕਾਰੀ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਵੋਟਾਂ ਦੀ ਪ੍ਰੀਕਿਰਆ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਮੁਤਾਬਕ ਆਖ਼ਰੀ 48 ਘੰਟਿਆ ਦੌਰਾਨ ਚੋਣ ਪ੍ਰਚਾਰ ਉਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਆਖ਼ਰੀ 48 ਘੰਟਿਆ ਵਿੱਚ ਚੋਣ ਪ੍ਰਚਾਰ 'ਤੇ ਪੂਰਨ ਪਾਬੰਦੀ : ਮੁੱਖ ਚੋਣ ਅਫਸਰ - Punjab news
ਪੰਜਾਬ ਵਿੱਚ 19 ਮਈ ਨੂੰ ਲੋਕਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਵੋਟਿੰਗ ਹੋਵੇਗੀ। ਇਸ ਦੇ ਤਹਿਤ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐਸ.ਕਰੁਣਾ ਰਾਜੂ ਨੇ ਚੋਣਾਂ ਮੁਕਮਲ ਕਰਵਾਉਣ ਸਬੰਧਤ ਆਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਇਨ੍ਹਾ 48 ਘੰਟਿਆ ਦੌਰਾਨ ਚੋਣਾਂ ਨਾਲ ਸਬੰਧਤ ਕਿਸੇ ਪਬਲਿਕ ਮੀਟਿੰਗ, ਪ੍ਰੋਗਰਾਮ ਉਲੀਕਣਾ, ਆਯੋਜਿਤ ਕਰਨਾ, ਜਾਂ ਉਸ 'ਚ ਸ਼ਾਮਲ ਹੋਣਾ ਜਾਂ ਸੰਬੋਧਨ ਕਰਨਾ , ਜਲੂਸ ਵਿੱਚ ਭਾਗ ਲੈਣਾ ਮਨ੍ਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਫਿਲਮਾ, ਟੈਲੀਵਿਜ਼ਨ ਜਾਂ ਕਿਸੇ ਮਿਲਦੇ ਜੁਲਦੇ ਸਾਧਨ ਰਾਹੀਂ ਚੋਣਾਂ ਨਾਲ ਸਬੰਧਤ ਕੋਈ ਚੀਜ਼ ਵਿਖਾਉਣ ਦੀ ਵੀ ਲਈ ਵੀ ਮਨਾਹੀ ਹੈ।
ਉਨ੍ਹਾਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਡੋਰ ਟੂ ਡੋਰ ਮਿਲਣ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ। ਪਰ ਚੋਣ ਪ੍ਰਕਿਰਿਆ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਸਾਲ ਦੀ ਕੈਦ ਜਾਂ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਇਹ ਕਾਰਵਾਈ ਜਿਲ੍ਹੇ ਵਿੱਚ ਲਾਗੂ ਸੀ.ਆਰ.ਪੀ.ਸੀ ਦੀ ਧਾਰਾ 144 ਅਤੇ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਹੀ ਕੀਤੀ ਜਾਵੇਗੀ।