ਪੰਜਾਬ

punjab

ETV Bharat / state

Dog beaten to Death: ਬੇਜ਼ੁਬਾਨ ਕੁੱਤੇ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, 5 ਲੋਕ ਨਾਮਜ਼ਦ - Stray Dog ​Beat Death

ਲੁਧਿਆਣਾ 'ਚ ਕੁਝ ਲੋਕਾਂ ਨੇ ਗਲੀਆਂ 'ਚ ਸ਼ੌਚ ਕਰਨ ਵਾਲੇ ਕੁੱਤੇ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਨ੍ਹਾਂ ਲੋਕਾਂ ਨੇ ਪਹਿਲਾਂ ਕੁੱਤੇ ਨੂੰ ਰੱਸੀ ਨਾਲ ਬੰਨ੍ਹਿਆ ਅਤੇ ਫਿਰ ਉਸ ਦੀ ਮੌਤ ਹੋਣ ਤੱਕ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Dog beaten to Death, Ludhiana
Dog beaten to Death

By

Published : Apr 13, 2023, 11:34 AM IST

Updated : Apr 13, 2023, 12:27 PM IST

ਬੇਜ਼ੁਬਾਨ ਕੁੱਤੇ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਲੁਧਿਆਣਾ:ਸਾਹਨੇਵਾਲ ਦੇ ਗਾਰਡਨ ਸਿਟੀ ਇਲਾਕੇ ਵਿੱਚ ਇੱਕ ਬੇਜ਼ੁਬਾਨ ਅਵਾਰਾ ਕੁੱਤੇ ਨੂੰ ਕੁੱਝ ਸਥਾਨਕ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਪਹਿਲਾਂ ਕੁੱਤੇ ਨੂੰ ਬੰਨ੍ਹਦੇ ਹਨ ਅਤੇ ਫਿਰ ਉਸ ਨੂੰ ਡੰਡੇ ਸੋਟੀਆਂ ਨਾਲ ਉਦੋਂ ਤੱਕ ਕੁੱਟਿਆ ਜਾਂਦਾ ਹੈ, ਜਦੋਂ ਤੱਕ ਉਹ ਦਮ ਨਹੀਂ ਤੋੜ ਦਿੰਦਾ। ਇਸ ਤੋਂ ਬਾਅਦ ਉਸ ਨੂੰ ਕਿਸੇ ਖੁੱਲੀ ਥਾਂ 'ਤੇ ਸੁੱਟ ਦਿੱਤਾ ਗਿਆ।

ਸਾਰੀ ਘਟਨਾ ਦੀ ਵੀਡੀਓ ਹੋਈ ਵਾਇਰਲ:ਇਹ ਸਾਰੀ ਘਟਨਾ ਨੇੜੇ ਇੱਕ ਘਰ ਚੋਂ ਰਿਕਾਰਡ ਕਰ ਲਈ ਗਈ ਅਤੇ ਜਾਨਵਰ ਸੁਰੱਖਿਆ ਸੰਸਥਾਵਾਂ ਨੂੰ ਭੇਜ ਦਿੱਤੀ ਗਈਆ ਜਿਸ ਤੋਂ ਬਾਅਦ ਸੰਸਥਾਵਾਂ ਦੇ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਸਾਹਨੇਵਾਲ ਪੁਲਿਸ ਨੂੰ ਦਿੱਤੀ ਹੈ।

ਮੁਲਜ਼ਮਾਂ ਦੀ ਪਛਾਣ ਹੋਈ:ਪੀਪਲ ਫਾਰ ਐਨੀਮਲ ਅਤੇ ਸਮਾਜ ਸੇਵੀ ਸੰਸਥਾ ਹੈਲਪ ਫਾਰ ਐਨੀਮਲ ਵੱਲੋਂ ਇਹ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਸਬੂਤ ਦੇ ਤੌਰ 'ਤੇ ਵੀਡੀਓ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਸ਼ਨਾਖਤ ਇਲਾਕੇ ਦੇ ਹੀ ਰਹਿਣ ਵਾਲੇ ਹਰਿੰਦਰ ਸਿੰਘ, ਵੀਕੇ ਖੁਰਾਣਾ, ਦਵਿੰਦਰ, ਸੁਖਦੇਵ ਅਤੇ ਵਿਕਰਮਜੀਤ ਵਜੋਂ ਹੋਈ ਹੈ। ਮੁਲਜ਼ਮਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਅਵਾਰਾ ਕੁੱਤੇ ਇਲਾਕੇ ਵਿੱਚ ਲੋਕਾਂ ਨੂੰ ਕੱਟ ਰਿਹਾ ਸੀ ਜਿਸ ਕਰਕੇ ਉਸ ਨੂੰ ਮਾਰਨਾ ਪਿਆ ਹੈ, ਜਦਕਿ ਦੂਜੇ ਪਾਸੇ ਇਲਾਕੇ ਵਿੱਚ ਰਹਿਣ ਵਾਲੇ ਡੋਗ ਪ੍ਰੇਮੀਆਂ ਨੇ ਕਿਹਾ ਹੈ ਕਿ ਇਹ ਕੁੱਤਾ ਇਲਾਕੇ ਦੀਆਂ ਗਲੀਆਂ ਅੰਦਰ ਮਲ ਮੂਤਰ ਕਰ ਦਿੰਦਾ ਸੀ ਜਿਸ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਹੈ।

ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ:ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਤੇ ਐਨੀਮਲ ਪ੍ਰੋਟੇਕਟ ਐਕਟ ਦੇ ਤਹਿਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸ ਤਰ੍ਹਾਂ ਇੱਕ ਬੇਜ਼ੁਬਾਨ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਮਾਰ ਦੇਣਾ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ। ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ, ਪਰ ਬੇਜ਼ੁਬਾਨ ਜਾਨਵਰਾਂ ਉੱਤੇ ਇਨਸਾਨੀ ਕਹਿਰ ਜਾਰੀ ਹੈ, ਕਿਉਂਕਿ ਕਾਨੂੰਨ ਸਖ਼ਤ ਨਾ ਹੋਣ ਕਰਕੇ ਅਕਸਰ ਹੀ ਅਜਿਹੇ ਲੋਕ ਕਾਰਵਾਈ ਤੋਂ ਬਚ ਨਿਕਲਦੇ ਹਨ। ਸਮਾਜ ਸੇਵੀ ਸੰਸਥਾਵਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਸਖ਼ਤ ਕਾਨੂੰਨ ਅਤੇ ਮੁਲਾਜਮਾਂ ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ:New Corona Testing: ਹੁਣ ਕੋਰੋਨਾ ਪੀੜਤਾ ਦੇ ਬਲੱਡ ਪਲਾਜ਼ਮਾ ਤੋਂ ਪਤਾ ਚੱਲੇਗਾ ਕਿ ਕਿਸ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ

Last Updated : Apr 13, 2023, 12:27 PM IST

ABOUT THE AUTHOR

...view details