ਲੁਧਿਆਣਾ:ਭਾਵੇਂ ਕੋਰੋਨਾ ਕਾਲ ਦੇ ਦੌਰਾਨ ਕੋਰੋਨਾ ਵਾਇਰਸ(corona virus) ਦੇ ਕੇਸਾਂ ਵਿੱਚ ਕਮੀ ਹੋਣ ਕਾਰਨ ਕਰਫਿਊ ਵਿਚ ਵੱਡੀ ਰਾਹਤ ਦਿੱਤੀ ਗਈ ਹੈ ਤੇ ਲੋਕਾਂ ਨੂੰ ਸਵੇਰੇ 5 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਢਿਲ ਦਿੱਤੀ ਗਈ ਹੈ ਪਰ ਵਿਆਹ ਸ਼ਾਦੀਆਂ ਵਿੱਚ 10 ਬੰਦਿਆਂ ਦੀ ਲਿਮਟ ਕਾਰਨ ਲੋਕ ਵਿਆਹ ਵਿੱਚ ਅਖਾੜੇ ਨਹੀਂ ਲਗਵਾ ਰਹੇ ਜਿਸ ਜਿਸ ਕਾਰਨ ਕਲਾਕਾਰ ਤਕਰੀਬਨ ਵਿਹਲੇ ਹੋ ਗਏ ਹਨ ਇਸ ਕਾਰਨ ਅੱਜ ਟੀਟੂ ਬਾਣੀਆ ਨੇ ਕਲਾਕਾਰਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਨਿਯਮਾਂ ਦੇ ਅਨੁਸਾਰ 10 ਤੋਂ ਵੱਧ ਬੰਦੇ ਵਿਆਹ ਵਿੱਚ ਇਕੱਠੇ ਨਹੀਂ ਹੋ ਸਕਦੇ ਪਰ ਕਲਾਕਾਰਾਂ ਨਾਲ 20 ਤਾਂ ਸਾਜੀ ਹੁੰਦੇ ਹਨ ਕਲਾਕਾਰ ਅਖਾੜਾ ਕਿਵੇਂ ਲਾਉਣ ।
ਟੀਟੂ ਬਾਣੀਆ ਨੇ ਕਲਾਕਾਰਾਂ ਲਈ ਸਰਕਾਰ ਤੋਂ ਮੰਗ ਕੀਤੀ ਕਿ ਕਲਾਕਾਰਾਂ ਨੂੰ ਵਿੱਤੀ ਮੱਦਦ ਦਿੱਤੀ ਜਾਵੇ । ਉਨ੍ਹਾਂ ਨੇ ਕਿਹਾ ਕਿ ਕਲਾਕਾਰ ਤੋਂ mp ਬਣੇ ਭਗਵੰਤ ਮਾਨ ਨੇ ਵੀ ਕਲਾਕਾਰਾਂ ਦੀ ਸਾਰ ਨਹੀਂ ਲਈ । ਅਤੇ ਨਾ ਹੀ ਐਮ ਪੀ ਰਵਨੀਤ ਬਿੱਟੂ ਨੇ ਹੀ ਕਲਾਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ । ਜਿਸਦੇ ਕਾਰਨ ਮਜਬੂਰ ਹੋ ਕੇ ਅੱਜ ਟੀਟੂ ਬਾਣੀਆਂ ਨੂੰ ਪ੍ਰਦਰਸ਼ਨ ਕਰਨਾ ਪਿਆ ਹੈ ।