ETV Bharat Punjab

ਪੰਜਾਬ

punjab

ETV Bharat / state

ਜਲੰਧਰ ਬਾਈਪਾਸ ਨੇੜੇ ਜ਼ਮੀਨੀ ਵਿਵਾਦ ਕਾਰਨ ਹੰਗਾਮੇ 'ਚ ਚੱਲੇ ਇੱਟਾਂ ਰੋੜੇ - ਜਲੰਧਰ ਬਾਈਪਾਸ ਨੇੜੇ ਜ਼ਮੀਨੀ ਵਿਵਾਦ ਕਾਰਨ ਹੰਗਾਮਾ

ਜਲੰਧਰ ਬਾਈਪਾਸ ਦੇ ਕੋਲ ਸਥਿਤ ਮਸਕੀਨ ਨਗਰ ਵਿੱਚ ਦੋ ਧਿਰਾਂ ਵਿਚਾਲੇ ਪ੍ਰਾਪਰਟੀ ਵਿਵਾਦ ਨੂੰ ਲੈਕੇ ਜਮ `ਕੇ ਕੁੱਟਮਾਰ ਹੋਈ ਖੂਬ ਇੱਟਾਂ ਰੋੜੇ ਅਤੇ ਡਾਂਗਾਂ ਚੱਲੀਆਂ।

ਫ਼ੋਟੋ
author img

By

Published : Nov 3, 2019, 7:39 PM IST

ਲੁਧਿਆਣਾ: ਜਲੰਧਰ ਬਾਈਪਾਸ ਦੇ ਕੋਲ ਸਥਿਤ ਮਸਕੀਨ ਨਗਰ ਵਿੱਚ ਦੋ ਧਿਰਾਂ ਵਿਚਾਲੇ ਪ੍ਰਾਪਰਟੀ ਵਿਵਾਦ ਨੂੰ ਲੈਕੇ ਜਮਕੇ ਕੁੱਟਮਾਰ ਹੋਈ ਖੂਬ ਇੱਟਾਂ ਰੋੜੇ ਅਤੇ ਡਾਂਗਾਂ ਚੱਲੀਆਂ। ਇਸ ਵਿਵਾਦ 'ਚ ਦੋਹਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ।

ਜਾਣਕਾਰੀ ਦਿੰਦਿਆਂ ਪਹਿਲੀ ਧਿਰ ਨੇ ਦੋਸ਼ ਲਗਾਇਆ ਕਿ ਸਾਡੇ ਪਲਾਟ 'ਤੇ ਦੂਜੀ ਧਿਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਤੇ ਅਦਾਲਤ ਨੇ ਸਾਡੇ ਹੱਕ ਵਿੱਚ ਫੈਸਲਾ ਸੁਣਾਇਆ ਸੀ. ਪਲਾਟ ਦੇ ਸਾਰੇ ਕਾਗਜ਼ ਵੀ ਸਾਡੇ ਕੋਲ ਮੌਜੂਦ ਹਨ, ਪਰ ਇਸਦੇ ਬਾਵਜੂਦ ਅਸੀਂ ਆਪਣੇ ਪਲਾਟ ਵਿੱਚ ਗੱਡੀਆਂ ਖੜੀਆਂ ਕਰਨ ਗਏ ਤਾਂ ਦੂਜੀ ਧਿਰ ਨੇ ਸਾਡੇ 'ਤੇ ਹਮਲਾ ਕਰ ਦਿੱਤਾ।

ਵੀਡੀਓ

ਦੂਜੇ ਪਾਸੇ ਦੂਜੀ ਧਿਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਪਹਿਲੀ ਧਿਰ 'ਤੇ ਹੀ ਹਮਲਾ ਕਰਨ ਦੇ ਦੋਸ਼ ਲਗਾ ਦਿੱਤੇ। ਜਦ ਥਾਣਾ ਸਲੇਮ ਟਾਬਰੀ ਵਿੱਚ ਮਾਮਲੇ ਦੀ ਜਾਣਕਾਰੀ ਲੈਣੀ ਚਾਹੀ ਤਾਂ ਥਾਂਣੇ 'ਚ ਕੋਈ ਵੀ ਸੀਨੀਅਰ ਅਫ਼ਸਰ ਮੌਜੂਦ ਨਹੀਂ ਸੀ, ਥਾਣੇ ਵਿੱਚ ਮੌਜੂਦ ਇੱਕ ਮੁਲਾਜਮ ਨੇ ਕਿਹਾ ਕਿ ਸਾਰੀ ਪੁਲਿਸ ਛੱਠ ਪੂਜਾ ਦੇ ਬੰਦੋਬਸਤ ਵਿੱਚ ਵਿਅਸਤ ਹੈ।

ABOUT THE AUTHOR

...view details