ਲੁਧਿਆਣਾ: ਪੰਜਾਬ ਵਿੱਚ ਸਰਕਾਰ ਦੀ ਸਖਤੀ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਐੱਸ.ਟੀ.ਐੱਫ ਦੀ ਟੀਮ ਨੇ 350 ਗ੍ਰਾਮ ਹੈਰੋਇਨ ਸਣੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਐੱਸ.ਟੀ.ਐੱਫ ਵੱਲੋਂ ਇਹ ਗ੍ਰਿਫਤਾਰੀ ਲੁਧਿਆਣਾ ਦੇ ਗਿੱਲ ਰੋਡ ਸਥਿਤ ਬਿਜਲੀ ਦਫ਼ਤਰ ਦੇ ਬਾਹਰੋ ਕੀਤੀ ਗਈ ਹੈ। ਐੱਸ.ਟੀ.ਐੱਫ ਦੇ ਅਧਿਕਾਰੀ ਨੇ ਦੱਸਿਆ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਬੀਤੇ ਕਈ ਮਹੀਨਿਆਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਸੀ। ਉਹ ਦਿੱਲੀ ਤੋਂ ਕਿਸੇ ਨਾਈਜੀਰੀਅਨ ਤੋਂ ਸਸਤੇ ਭਾਅ 'ਚ ਹੈਰੋਇਨ ਲਿਆ ਕੇ ਪੰਜਾਬ 'ਚ ਮਹਿੰਗੀ ਕੀਮਤਾਂ 'ਤੇ ਸਪਲਾਈ ਕਰਦਾ ਸੀ।
STF ਦੀ ਟੀਮ ਨੇ 350 ਗ੍ਰਾਮ ਹੈਰੋਇਨ ਸਣੇ ਇੱਕ ਮੁਲਜ਼ਮ ਕੀਤਾ ਕਾਬੂ
ਐੱਸ.ਟੀ.ਐੱਫ ਦੀ ਟੀਮ ਨੇ 350 ਗ੍ਰਾਮ ਹੈਰੋਇਨ ਸਣੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਬੀਤੇ ਕਈ ਮਹੀਨਿਆਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਸੀ।
ਇਸ ਸਬੰਧੀ ਵਿੱਚ ਜਾਣਕਾਰੀ ਦਿੰਦਿਆਂ ਐੱਸ.ਟੀ.ਐੱਫ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਪੁਲਿਸ ਵੱਲੋਂ ਨਸ਼ੇ ਦੇ ਵਿਰੋਧ ਵੱਡੀ ਮੁਹਿੰਮ ਤਹਿਤ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਐੱਸ.ਟੀ.ਐੱਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਚਿੱਟੇ ਰੰਗ ਦੀ ਇਟੀਓਸ ਕਾਰ ਦੇ ਵਿੱਚ ਹਰਪ੍ਰੀਤ ਉਰਫ 'ਹੈਪੀ' ਨਾਂਅ ਦਾ ਵਿਆਕਤੀ ਨਸ਼ੇ ਦੀ ਤਸਕਰੀ ਲਈ ਜਾ ਰਿਹਾ ਹੈ, ਜਿਸ ਤੋਂ ਬਾਅਦ ਟੀਮ ਨੇ ਗਿੱਲ ਰੋਡ ਸਥਿਤ ਬਿਜਲੀ ਦਫ਼ਤਰ ਦੇ ਸਾਹਮਣੇ ਪੁਲਿਸ ਦੀ ਨਾਕਾਬੰਦੀ ਦੋਰਾਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੇ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਦਿੱਲੀ ਦੇ ਰਾਜੌਰੀ 'ਚ ਇੱਕ ਕਤਲ ਦਾ ਮਾਮਲਾ ਵੀ ਦਰਜ ਹੈ, ਜਿਸ ਵਿੱਚ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿਖੇ ਅੱਠ ਸਾਲ ਦੀ ਸਜ਼ਾ ਵੀ ਕੱਟ ਕੇ ਆ ਚੁੱਕਿਆ ਹੈ।