ਪੰਜਾਬ

punjab

ETV Bharat / state

ਐੱਸਟੀਐੱਫ ਨੇ ਡੇਢ ਕਿੱਲੋ ਹੈਰੋਇਨ ਸਣੇ 5 ਮੁਲਜ਼ਮਾਂ ਨੂੰ ਕੀਤਾ ਕਾਬੂ - ਐੱਸਟੀਐੱਫ

ਐੱਸਟੀਐੱਫ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਵੱਡੀ ਮਾਤਰਾਂ ਵਿੱਚ ਹੈਰੋਇਨ, ਭੁੱਕੀ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ।

ਐੱਸਟੀਐੱਫ ਨੇ ਡੇਢ ਕਿੱਲੋ ਹੈਰੋਇਨ ਸਣੇ 5 ਮੁਲਜ਼ਮਾਂ ਨੂੰ ਕੀਤਾ ਕਾਬੂ

By

Published : Aug 27, 2019, 11:50 AM IST

ਲੁਧਿਆਣਾ: ਐੱਸਟੀਐੱਫ ਨੇ ਸੈਕਟਰ 32 ਚੰਡੀਗੜ੍ਹ ਰੋਡ 'ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਡੇਢ ਕਿੱਲੋ ਹੈਰੋਇਨ, ਭੁੱਕੀ ਅਤੇ 28 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਐੱਸਟੀਐੱਫ ਨੇ ਡੇਢ ਕਿੱਲੋ ਹੈਰੋਇਨ ਸਣੇ 5 ਮੁਲਜ਼ਮਾਂ ਨੂੰ ਕੀਤਾ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਆਈਜੀ ਐੱਸਟੀਐੱਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸਟੀਐੱਫ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਡੇਢ ਕਿੱਲੋ ਹੈਰੋਇਨ ਅਤੇ ਦੋ ਕੁਇੰਟਲ 10 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪਹਿਲੇ ਮਾਮਲੇ ਵਿੱਚ 900 ਗ੍ਰਾਮ ਹੈਰੋਇਨ ਚੰਡੀਗੜ੍ਹ ਰੋਡ ਸੈਕਟਰ 32 ਤੋਂ ਬਰਾਮਦ ਹੋਈ ਹੈ ਜਦਕਿ ਦੂਜੇ ਪਾਸੇ ਚੀਮਾ ਚੌਕ ਤੋਂ ਤਿੰਨ ਮੁਲਜ਼ਮਾਂ ਨੂੰ 600 ਗ੍ਰਾਮ ਹੈਰੋਇਨ ਦੋ ਕੁਇੰਟਲ 10 ਕਿਲੋ ਚੂਰਾ ਪੋਸਤ ਸਣੇ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸ਼ਨਾਖਤ ਨਰੇਸ਼, ਸ਼ਲਿੰਦਰ ਸ਼ਰਮਾ ਚਿੱਕੀ ਬਾਵਰਾ ਅਤੇ ਬਲਵੀਰ ਸਿੰਘ ਵਜੋਂ ਹੋਈ ਹੈ। ਜੋ ਕਾਫੀ ਲੰਮੇ ਸਮੇਂ ਤੋਂ ਹੈਰੋਇਨ ਸਪਲਾਈ ਦਾ ਕੰਮ ਕਰਦੇ ਸਨ।

ABOUT THE AUTHOR

...view details