ਪੰਜਾਬ

punjab

ETV Bharat / state

ਲੁਧਿਆਣਾ ਐੱਸਟੀਐੱਫ ਰੇਂਜ ਵੱਲੋਂ 710 ਗ੍ਰਾਮ ਹੈਰੋਇਨ ਸਣੇ ਤਸਕਰ ਕਾਬੂ - opium caught in ludhiana

ਐਸਟੀਐਫ ਵੱਲੋਂ ਨਸ਼ੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ। ਪੁਲਿਸ ਨੇ ਤਾਜਪੁਰਾ ਰੋਡ ਅੰਮ੍ਰਿਤ ਕੰਢੇ ਨੇੜੇ ਇੱਕ ਕਾਰ ਸਵਾਰ ਕੋਲੋਂ 710 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਲੁਧਿਆਣਾ ਐੱਸਟੀਐੱਫ ਰੇਂਜ ਵੱਲੋਂ 710 ਗ੍ਰਾਮ ਹੈਰੋਇਨ ਸਣੇ ਤਸਕਰ ਕਾਬੂ
ਲੁਧਿਆਣਾ ਐੱਸਟੀਐੱਫ ਰੇਂਜ ਵੱਲੋਂ 710 ਗ੍ਰਾਮ ਹੈਰੋਇਨ ਸਣੇ ਤਸਕਰ ਕਾਬੂ

By

Published : Feb 14, 2020, 6:48 PM IST

ਲੁਧਿਆਣਾ: ਐਸਟੀਐਫ ਵੱਲੋਂ ਨਸ਼ੇ ਖ਼ਿਲਾਫ਼ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਵੱਡੀ ਕਾਮਯਾਬੀ ਹੱਥ ਲੱਗੀ। ਤਾਜਪੁਰਾ ਰੋਡ ਅੰਮ੍ਰਿਤ ਕੰਢੇ ਨੇੜੇ ਪੁਲਿਸ ਨੇ ਇੱਕ ਬਰੇਜ਼ਾ ਕਾਰ ਸਵਾਰ ਕੋਲੋਂ 710 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਸਟੀਐਫ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਨਾਕਾਬੰਦੀ ਕੀਤੀ ਗਈ ਅਤੇ ਤਲਾਸ਼ੀ ਦੌਰਾਨ ਇਹ ਬਰਾਮਦੀ ਹੋਈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਲੁਧਿਆਣਾ ਐੱਸਟੀਐੱਫ ਰੇਂਜ ਵੱਲੋਂ 710 ਗ੍ਰਾਮ ਹੈਰੋਇਨ ਸਣੇ ਤਸਕਰ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਲੁਧਿਆਣਾ ਰੇਂਜ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖ਼ਤ ਹਰਸ਼ ਵਰਮਾ ਵਜੋਂ ਹੋਈ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ 6 ਮਹੀਨਿਆਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਸੀ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦਾ ਕਹਿਰ: ਚੀਨ 'ਚ ਮੌਤਾਂ ਦੀ ਗਿਣਤੀ ਹੋਈ 1471, 60 ਹਜ਼ਾਰ ਲੋਕ ਪੀੜਤ

ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਹੈਰੋਇਨ ਦੀ ਇਹ ਖੇਪ ਦਿੱਲੀ ਤੋਂ ਕਿਸੇ ਨੀਗਰੋ ਤੋਂ ਲੈ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਭੇਜਿਆ ਜਾਵੇਗਾ।

ABOUT THE AUTHOR

...view details