ਪੰਜਾਬ

punjab

ETV Bharat / state

ਨਸ਼ੀਲੇ ਪਦਾਰਥਾਂ ਸਣੇ ਨੌਜਵਾਨ ਚੜ੍ਹਿਆ ਪੁਲਿਸ ਦੇ ਅੜਿਕੇ - ਐਸਟੀਐਫ ਲੁਧਿਆਣਾ

ਐਸਟੀਐਫ਼ ਨੇ ਇੱਕ ਨਸ਼ਾ ਤਸਕਰ ਨੂੰ ਵਿਸ਼ੇਸ਼ ਨਾਕੇਬੰਦੀ ਦੌਰਾਨ 1 ਕਿੱਲੋ 40 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਇਸ ਦੇ ਨਾਲ ਮੁਲਜ਼ਮ ਕੋਲੋਂ ਪੰਜ ਹਜ਼ਾਰ ਯੂਐਸ ਡਾਲਰ, ਇੱਕ ਪੰਪ ਐਕਸ਼ਨ ਗਨ, ਜ਼ਿੰਦਾ ਕਾਰਤੂਸ ਤੇ ਐਕਟਿਵਾ ਬਰਾਮਦ ਕੀਤੀ ਗਈ ਹੈ।

ਫ਼ੋਟੋ
ਫ਼ੋਟੋ

By

Published : Feb 19, 2020, 4:57 PM IST

ਲੁਧਿਆਣਾ: ਐਸਟੀਐਫ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਐਸਟੀਐਫ਼ ਨੇ ਇੱਕ ਨਸ਼ਾ ਤਸਕਰ ਨੂੰ ਵਿਸ਼ੇਸ਼ ਨਾਕੇਬੰਦੀ ਦੌਰਾਨ 1 ਕਿੱਲੋ 40 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਇਸ ਦੇ ਨਾਲ ਮੁਲਜ਼ਮ ਕੋਲੋਂ ਪੰਜ ਹਜ਼ਾਰ ਯੂਐਸ ਡਾਲਰ, ਇੱਕ ਪੰਪ ਐਕਸ਼ਨ ਗਨ, ਜ਼ਿੰਦਾ ਕਾਰਤੂਸ ਤੇ ਐਕਟਿਵਾ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਐਸਟੀਐਫ਼ ਰੇਂਜ ਲੁਧਿਆਣਾ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ।

ਵੀਡੀਓ।

ਏਆਈਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਖੋਵਾਲ ਰੋਡ ਫੁੱਲਾਂ ਵਾਲਾ ਚੌਕ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਮੁਲਜ਼ਮ ਯਾਦਵਿੰਦਰ ਸਿੰਘ ਨੂੰ ਰੋਕਿਆ ਗਿਆ ਤਾਂ ਉਸ ਕੋਲੋਂ ਹੈਰੋਇਨ ਦੀ ਬਰਾਮਦਗੀ ਕੀਤੀ। ਮੁਲਜ਼ਮ ਥਾਣਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਤੇ ਉਸ ਦੀ ਉਮਰ ਕਰੀਬ 30 ਸਾਲ ਹੈ।

ਇਹ ਵੀ ਪੜ੍ਹੋ: ਡਿਜੀਟਲ ਮੀਡੀਆ ਕਾਨਫ਼ਰੰਸ 2020: ETV ਭਾਰਤ ਆਮ ਜਨਤਾ ਦੀ ਗੱਲ ਨੂੰ ਲਿਆਉਂਦਾ ਅੱਗੇ

ਇਸ ਤੋਂ ਬਾਅਦ ਮੁਲਜ਼ਮ ਦੀ ਹੀ ਨਿਸ਼ਾਨਦੇਹੀ ਤੇ ਉਸ ਦੇ ਘਰ ਬੈਠ ਦੀ ਤਲਾਸ਼ੀ ਲੈਣ ਉਪਰੰਤ ਪੰਪ ਐਕਸ਼ਨ ਗੰਨ ਸਣੇ ਕੁੱਝ ਜਿੰਦਾ ਰੋਂਦ ਵੀ ਬਰਾਮਦ ਕੀਤੇ ਗਏ ਹਨ। ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਤੇ ਪਹਿਲਾਂ ਵੀ ਅੱਧਾ ਦਰਜਨ ਮਾਮਲੇ ਵੱਖ ਵੱਖ ਥਾਣਿਆਂ 'ਚ ਦਰਜ ਹਨ।

For All Latest Updates

ABOUT THE AUTHOR

...view details