ਲੁਧਿਆਣਾ: ਪੰਜਾਬ ਭਰ ਵਿੱਚ ਨੌਜਵਾਨ ਪੀੜ੍ਹੀ ਪਹਿਲਾਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਸੀ ਅਤੇ ਹੁਣ ਨੌਜਵਾਨ ਪੀੜੀ ਨੂੰ ਇੱਕ ਨਵਾਂ ਘੁਣ ਲੱਗ ਗਿਆ ਹੈ ਜੋ ਸੁਪਰ ਸਪਲੀਮੈਂਟ ਸਟੀਰੌਇਡ ਅਤੇ ਕਈ ਤਰ੍ਹਾਂ ਦੇ ਹੋਰ ਸੁਪਰਫੂਡ ਹਨ। ਜਿਸ ਨਾਲ ਜਲਦ ਬੌਡੀ ਬਣਾਉਣ ਦੇ ਕਰੇਜ਼ ਵਿੱਚ ਨੌਜਵਾਨ ਇਨ੍ਹਾਂ ਦਾ ਸੇਵਨ ਲਗਾਤਾਰ ਕਰ ਰਹੇ ਹਨ। ਜਿਸ ਕਰਕੇ ਪੰਜਾਬ ਵਿੱਚ ਨੌਜਵਾਨ ਘੱਟ ਉਮਰ 'ਚ ਹੀ ਦਿਲ ਦਾ ਦੌਰਾ ਪੈਣ ਆਦਿ ਸ਼ਿਕਾਰ ਹੋ ਰਹੇ ਹਨ।
ਇਸ ਪੂਰੇ ਮਾਮਲੇ ਨੂੰ ਲੈ ਕੇ ਮਿਸਟਰ ਨੌਰਥ ਇੰਡੀਆ ਅਤੇ ਮਿਸਟਰ ਪੰਜਾਬ ਰਹੇ ਬਾਡੀ ਬਿਲਡਰ ਨੇ ਦੱਸਿਆ ਕਿ ਕੁਦਰਤੀ ਢੰਗ ਨਾਲ ਸਿਹਤ ਨੂੰ ਬਣਾਉਣਾ ਹੀ ਇਕ ਚੰਗਾ ਢੰਗ ਹੈ। ਉਨ੍ਹਾਂ ਕਿਹਾ ਕਿ ਜੋ ਜ਼ੋਨ ਅਤੇ ਕੋਚ ਨੌਜਵਾਨਾਂ ਨੂੰ ਸਟੀਰਾਇਡ ਸਪਲੀਮੈਂਟ ਆਦਿ ਵੱਲ ਲਾਉਂਦੇ ਹਨ, ਉਨ੍ਹਾਂ ਦਾ ਨੁਕਸਾਨ ਹੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਪੰਜਾਬੀ ਹਿੰਦੀ ਅਤੇ ਇੰਗਲਿਸ਼ ਫ਼ਿਲਮਾਂ ਤੋਂ ਪ੍ਰੇਰਿਤ ਹੋ ਕੇ ਆਪਣੀ ਬੌਡੀ ਘੱਟ ਦਿਨ੍ਹਾਂ ਵਿਚ ਬਣਾਉਣ ਦੀ ਕੋਸ਼ਿਸ਼ਾਂ ਕਰਦੇ ਹਨ। ਜਿਸ ਕਰਕੇ ਉਹ ਕਈ ਵਾਰ ਗਲਤ ਦਵਾਈਆਂ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤੇ ਰੋਕ ਲਗਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਬੱਚੇ ਕਿਸ ਚੀਜ਼ ਦਾ ਸੇਵਨ ਕਰ ਰਹੇ ਹਨ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਬੱਚੇ ਜਿੰਮ ਜਾਂਦੇ ਹਨ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੈਗ ਆਦਿ ਵੀ ਚੈੱਕ ਕਰਨੇ ਚਾਹੀਦੇ ਹਨ ਕਿ ਕਿਤੇ ਉਹ ਕੋਈ ਗਲਤ ਦਵਾਈ ਤਾਂ ਨਹੀਂ ਲੈ ਰਹੇ।
ਨੌਜਵਾਨ ਪੀੜ੍ਹੀ ਲੈ ਰਹੀ ਸਟੇਰੌਇਡ ਅਤੇ ਖ਼ਤਰਨਾਕ ਸਪਲੀਮੈਂਟ ਉਥੇ ਹੀ ਦੂਜੇ ਪਾਸੇ ਜਿੰਮ ਆ ਕੇ ਆਪਣੇ ਆਪ ਨੂੰ ਫਿੱਟ ਰੱਖਣ ਵਾਲੇ ਜਲੰਧਰ ਦੇ ਏਸੀਪੀ ਰਣਧੀਰ ਸਿੰਘ ਨੇ ਦੱਸਿਆ ਕਿ ਲਾਈਫ ਦੇ ਵਿੱਚ ਸ਼ਾਰਟ ਕੱਟ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਸਟੀਰਾਇਡ ਲੈ ਕੇ ਤੁਸੀਂ ਆਪਣੀ ਪੌੜੀ ਬਣਾ ਨਹੀਂ ਰਹੇ ਸਗੋਂ ਉਸ ਨੂੰ ਖ਼ਰਾਬ ਕਰ ਰਹੇ ਉੱਥੇ ਹੀ ਨੌਜਵਾਨਾਂ ਨੇ ਕਿਹਾ ਕੇਸ ਤੋਂ ਦੂਰ ਰਹਿਣਾ ਚਾਹੀਦਾ ਹੈ
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਬਾਡੀ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਅਤੇ ਸੀਨੀਅਰ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਸਟੀਰੌਇਡ ਜ਼ਿੰਦਗੀ ਲੈਂਦੇ ਵੀ ਨੇ ਤੇ ਜ਼ਿੰਦਗੀ ਦਿੰਦੇ ਵੀ ਹਨ, ਪਰ ਇਨ੍ਹਾਂ ਦੀ ਵਰਤੋਂ ਕਾਸਮੈਟਿਕ ਤੌਰ 'ਤੇ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਬਿਨਾਂ ਡਾਕਟਰ ਦੀ ਪਰਮਿਸ਼ਨ ਤੋਂ ਅਜਿਹੇ ਸਪਲੀਮੈਂਟ ਸਿਹਤ ਲਈ ਬੇਹੱਦ ਖ਼ਤਰਨਾਕ ਹਨ।
ਇਸ ਕਰਕੇ ਉਨ੍ਹਾਂ ਤੋਂ ਬਚਣਾ ਚਾਹੀਦਾ ਹੈ, ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਘੱਟ ਉਮਰ ਦੇ ਟੀਨ ਏਜਰ ਅਕਸਰ ਫ਼ਿਲਮਾਂ ਵਿੱਚ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਦੇਖ ਕੇ ਪ੍ਰੇਰਿਤ ਹੁੰਦੇ ਹਨ ਅਤੇ ਉਹੋ ਜਿਹਾ ਸਰੀਰ ਬਣਾਉਣ ਦੀ ਚਾਹ 'ਚ ਲੱਗੇ ਰਹਿੰਦੇ ਹਨ ਪਰ ਉਨ੍ਹਾਂ ਕਿਹਾ ਸਟੌਰਾਇਡ ਲੈ ਕੇ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਇਹ ਖ਼ਤਰਨਾਕ ਹਨ।
ਇਹ ਵੀ ਪੜ੍ਹੋ:ਫਿਰੋਜ਼ਪੁਰ ’ਚ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਮਨਾਇਆ ਗਿਆ ਜਨਮਦਿਨ