ਪੰਜਾਬ

punjab

ETV Bharat / state

Khanna News : ਸਿਵਲ ਹਸਪਤਾਲ ਖੰਨਾ 'ਚ ਚੱਲ ਰਹੇ ਓਟ ਕਲੀਨਿਕ 'ਚ ਅਚਨਚੇਤ ਦੌਰਾ ਕਰਨ ਪਹੁੰਚੇ ਐਸਐਸਪੀ ਅਮਨੀਤ ਕੌਂਡਲ

ਖੰਨਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਓਟ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਇੱਥੇ ਨਸ਼ਾ ਛੁਡਾਊ ਇਲਾਜ ਦੀ ਪ੍ਰਕਿਰਿਆ ਦਾ ਫੀਡਬੈਕ ਵੀ ਲਿਆ। ਨਾਲ ਹੀ, ਓਟ ਕਲੀਨਿਕ ਤੋਂ ਗੋਲੀਆਂ ਖਾਣ ਵਾਲਿਆਂ ਦੇ ਇਲਾਜ ਦੀ ਪ੍ਰਕਿਰਿਆ ਨੂੰ ਜਾਣਿਆ। (surprise visit to the Oat Clinic khanna)

SSP Amneet Kondal s
Khanna News : ਸਿਵਲ ਹਸਪਤਾਲ ਖੰਨਾ 'ਚ ਚੱਲ ਰਹੇ ਓਟ ਕਲੀਨਿਕ 'ਚ ਅਚਨਚੇਤ ਦੌਰਾ ਕਰਨ ਪਹੁੰਚੇ ਐਸਐਸਪੀ ਅਮਨੀਤ ਕੌਂਡਲ

By ETV Bharat Punjabi Team

Published : Sep 8, 2023, 5:08 PM IST

ਓਟ ਕਲੀਨਿਕ 'ਚ ਅਚਨਚੇਤ ਦੌਰਾ ਕਰਨ ਪਹੁੰਚੇ ਐਸਐਸਪੀ ਅਮਨੀਤ ਕੌਂਡਲ

ਖੰਨਾ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਪੂਰੇ ਸੂਬੇ 'ਚ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ। ਇਸ ਤਹਿਤ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਓਟ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਇੱਥੇ ਨਸ਼ਾ ਛੁਡਾਊ ਇਲਾਜ ਦੀ ਪ੍ਰਕਿਰਿਆ ਦਾ ਫੀਡਬੈਕ ਵੀ ਲਿਆ। ਓਟ ਕਲੀਨਿਕ ਤੋਂ ਗੋਲੀਆਂ ਖਾਣ ਵਾਲਿਆਂ ਦੇ ਇਲਾਜ ਲਈ ਰਜਿਸਟ੍ਰੇਸ਼ਨ ਤੋਂ ਲੈ ਕੇ ਨਸ਼ਾ ਛੱਡਣ ਦੀ ਪ੍ਰਕਿਰਿਆ ਨੂੰ ਜਾਣਿਆ ਗਿਆ। (surprise visit to the Oat Clinic in khanna)

ਨਸ਼ਾ ਵਿਰੋਧੀ ਮੁਹਿੰਮ ਤਹਿਤ ਲਿਆ ਫੀਡਬੈਕ : ਇਸ ਦੌਰਾਨ ਐਸ.ਐਮ.ਓ ਨੇ ਉਨ੍ਹਾਂ ਨੂੰ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਅਤੇ ਸੈਂਟਰ ਦੇ ਅੰਦਰੋਂ ਹੀ ਕਾਰਡ ਬਣਾਉਣ ਅਤੇ ਨਸ਼ਾ ਛੁਡਾਉਣ ਲਈ ਗੋਲੀਆਂ ਦੇਣ ਬਾਰੇ ਵਿਸਥਾਰ ਨਾਲ ਦੱਸਿਆ। ਐਸ.ਐਸ.ਪੀ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਥੇ ਆ ਕੇ ਫੀਡਬੈਕ ਲਿਆ ਗਿਆ। ਐਸ.ਐਮ.ਓ ਸਮੇਤ ਟੀਮ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਿਹਤ ਵਿਭਾਗ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਤੋਂ ਬਾਅਦ ਆਉਣ ਵਾਲੇ ਹਫ਼ਤੇ ਨਸ਼ਾ ਛੁਡਾਊ ਕੇਂਦਰਾਂ ਦੀ ਸਮੀਖਿਆ ਕੀਤੀ ਜਾਵੇਗੀ। ਦੋ ਦਿਨ ਪਹਿਲਾਂ ਵੀ ਐਨਸੀਆਰਡੀ ਦੀ ਮੀਟਿੰਗ ਵਿੱਚ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਅਗਲੀ ਰਣਨੀਤੀ ਉਲੀਕੀ ਗਈ ਸੀ ਜਿਸਦੇ ਤਹਿਤ ਕੰਮਕਾਰ ਕੀਤਾ ਜਾ ਰਿਹਾ ਹੈ। (De-addiction centers reviewed)

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ : ਦੂਜੇ ਪਾਸੇ ਐਸ.ਐਮ.ਓ ਡਾ.ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਐਸ.ਐਸ.ਪੀ ਨੇ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਊ ਇਲਾਜ ਪ੍ਰਕਿਰਿਆ ਦੀ ਜਾਣਕਾਰੀ ਲਈ। ਇੱਥੇ ਸਿਰਫ਼ ਦਵਾਈ ਦਿੱਤੀ ਜਾਂਦੀ ਹੈ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕਾਉਂਸਲਿੰਗ ਵੀ ਕਰਦੇ ਹਨ। ਐਸ.ਐਮ.ਓ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸਿਵਲ ਹਸਪਤਾਲ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਇਲਾਜ ਕਰਵਾਇਆ ਜਾ ਸਕਦਾ ਹੈ।

ABOUT THE AUTHOR

...view details