ਪੰਜਾਬ

punjab

ETV Bharat / state

ਫਰਜ਼ੀ ਏਜੰਟਾਂ ਲਈ ਆਫ਼ਤ ਬਣੇ ਐਸਪੀਐਸ ਓਬਰਾਏ, ETV ਭਾਰਤ ਦੇ ਉਪਰਾਲੇ ਦੀ ਕੀਤੀ ਸ਼ਲਾਘਾ - ਫਰਜ਼ੀ ਏਜੰਟ

ਵਿਦੇਸ਼ਾਂ 'ਚ ਫਸੇ ਨੌਜਵਾਨਾਂ ਅਤੇ ਫਰਜ਼ੀ ਏਜੰਟਾਂ ਖ਼ਿਲਾਫ ਸ਼ਿਕੰਜਾ ਕਸਣ ਲਈ ਐੱਸਪੀਐੱਸ ਓਬਰਾਏ ਵਿਸ਼ੇਸ਼ ਉਪਰਾਲੇ ਕਰ ਰਹੇ ਹਨ।

ਫਰਜ਼ੀ ਏਜੰਟਾਂ ਲਈ ਆਫ਼ਤ ਬਣੇ ਐਸਪੀਐਸ ਓਬਰਾਏ, ETV ਭਾਰਤ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਫ਼ੋਟੋ

By

Published : Mar 14, 2020, 6:22 PM IST

ਲੁਧਿਆਣਾ: ਨੌਜਵਾਨ ਪੀੜ੍ਹੀ ਦੇਸ਼ਾਂ-ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ 'ਚ ਜਾਂਦੀ ਹੈ ਅਤੇ ਕਈ ਵਾਰ ਉੱਥੇ ਧੋਖਾਧੜੀ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਅਜਿਹੇ ਹੀ ਨੌਜਵਾਨਾਂ ਦੀ ਐੱਸਪੀਐੱਸ ਓਬਰਾਏ ਲਗਾਤਾਰ ਮਦਦ ਕਰਦੇ ਹਨ। ਉਹ ਨਾ ਸਿਰਫ ਵਿਦੇਸ਼ਾਂ 'ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਂਦੇ ਨੇ ਸਗੋਂ ਸਰਕਾਰਾਂ ਨਾਲ ਮਿਲ ਕੇ ਏਜੰਟਾਂ 'ਤੇ ਸ਼ਿਕੰਜਾ ਕਸਣ ਲਈ ਵੀ ਲਗਾਤਾਰ ਉਪਰਾਲੇ ਕਰ ਰਹੇ ਹਨ।

ਵੇਖੋ ਵੀਡੀਓ

ਇਸ ਮੌਕੇ ਐੱਸਪੀਐੱਸ ਓਬਰਾਏ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਹੋਣ ਦੀ ਵਿਸ਼ੇਸ਼ ਲੋੜ ਹੈ। ਉੱਥੇ ਹੀ ਐੱਸਪੀਐੱਸ ਓਬਰਾਏ ਨੇ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਤੌਰ 'ਤੇ ਧੋਖਾਧੜੀ ਕਰਨ ਵਾਲੇ ਐੱਨਆਰਆਈ ਲਾੜਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਈਟੀਵੀ ਭਾਰਤ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਹ ਕਾਬਿਲੇ ਤਾਰੀਫ ਹੈ। ਐੱਸਪੀਐੱਸ ਓਬਰਾਏ ਨੇ ਕਿਹਾ ਕਿ ਏਜੰਟਾਂ 'ਤੇ ਵੀ ਸ਼ਿਕੰਜਾ ਕਸਣ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਉਨ੍ਹਾਂ ਵੱਲੋਂ ਵਿਦੇਸ਼ਾਂ 'ਚ ਫਸੇ ਹੋਏ ਪੰਜਾਬੀਆਂ ਨੂੰ ਲਗਾਤਾਰ ਕੱਢਣ ਦੀ ਕੋਸ਼ਿਸ਼ਾਂ ਵੀ ਜਾਰੀ ਹਨ।

ABOUT THE AUTHOR

...view details