ਲੁਧਿਆਣਾ:ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋ ਪੈਲਿਸ ਗੋਲਡਨ ਪਾਮ ਪਾਇਲ ਵਿਖੇ ਸਾਂਝੇ ਤੌਰ 'ਤੇ ਪਾਇਲ ਹਲਕੇ ਦੀਆਂ 25 ਯੂਥ ਕਲੱਬਾਂ (Youth clubs) ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆ ਗਈਆ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਵੰਡੀਆ ਜਾ ਰਹੀਆਂ ਖੇਡ ਕਿੱਟਾਂ ਮੁੱਖ ਤੌਰ 'ਤੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਵੱਸਦੇ ਨੌਜਵਾਨਾਂ ਨੂੰ ਫਾਇਦਾ ਦੇਣਗੀਆ। ਉਹਨਾਂ ਕਿਹਾ ਕਿ ਪੰਜਾਬ ਯੂਥ ਵਿਕਾਸ ਬੋਰਡ ਯੂਥ ਦੀ ਭਲਾਈ ਲਈ ਹਮੇਸ਼ਾਂ ਵੱਚਨਬੱਧ ਹੈ ਕਿ ਕਿਵੇ ਸਪੋਰਟਸ (Sports)ਨੂੰ ਪੰਜਾਬ ਵਿੱਚ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਨੂੰ ਜਿਵੇ ਵੱਖ-ਵੱਖ ਪੰਜਾਬ ਦੇ ਹਲਕਿਆਂ ਤੋਂ ਮੰਗ ਆ ਰਹੀ ਹੈ ਅਸੀ ਉਸੇ ਤਰ੍ਹਾਂ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਖੇਡ ਕਿੱਟਾਂ ਮੁਹੱਈਆ ਕਰਵਾ ਰਹੇ ਹਾਂ।
ਪਾਇਲ 'ਚ 25 ਯੂਥ ਕਲੱਬਾਂ ਨੂੰ ਦਿੱਤੀਆ ਖੇਡ ਕਿੱਟਾਂ
ਲੁਧਿਆਣਾ ਦੇ ਹਲਕਾ ਪਾਇਲ ਵਿਚ ਵਿਧਾਇਕ ਲਖਵੀਰ ਸਿੰਘ ਅਤੇ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਯੂਥ ਕਲੱਬਾਂ(Youth clubs) ਨੂੰ 25 ਖੇਡ ਕਿੱਟਾਂ ਵੰਡੀਆਂ ਹਨ।ਸੁਖਵਿੰਦਰ ਸਿੰਘ ਬਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਕਿੱਟਾਂ ਦੇ ਰਹੇ ਹਨ।
ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੇ ਯਤਨਾ ਸਦਕਾ ਪਾਇਲ ਹਲਕੇ ਦੀਆਂ 25 ਯੂਥ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆ ਗਈਆ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ-ਇੱਕ ਮੰਤਵ ਹੈ ਕਿ ਨੌਜਵਾਨ ਬੱਚਿਆ ਦੀ ਚੰਗੀ ਸਿਹਤ ਲਈ ਅਤੇ ਨਸ਼ਿਆਂ ਤੋਂ ਦੂਰੀ ਬਣਾਏ ਰੱਖਣ ਲਈ ਅਤੇ ਆਪਣੇ ਪਿੰਡ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ਲਈ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ। ਉਹਨਾਂ ਕਿਹਾ ਕਿ ਕਈ ਵਾਰ ਗਰੀਬ ਪਰਿਵਾਰਾਂ ਦੇ ਬੱਚੇ ਹੁੰਦੇ ਹਨ ਉਨ੍ਹਾਂ ਕੋਲ ਉਨੀ ਆਪਣੀ ਹੈਸੀਅਤ ਨਹੀਂ ਹੁੰਦੀ ਕਿ ਉਹ ਆਪਣੀ ਖੇਡ ਨੂੰ ਖੇਡ ਸਕਣ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਤਹੱਈਆ ਹੈ ਕਿ ਉਹ ਜਿਹੜੀ ਖੇਡ ਬੱਚੇ ਖੇਡਣਾ ਚਾਹੁੰਦੇ ਹਨ ਉਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ, ਚਾਹੇ ਉਹ ਕ੍ਰਿਕਟ, ਫੁੱਟਬਾਲ, ਵਾਲੀਬਾਲ ਆਦਿ ਹੋਵੇ।