ਲੁਧਿਆਣਾ :ਕਾਰ ਜਾਂ ਹੋਰ ਵਹੀਕਲ ਰਾਹੀਂ ਲੁਧਿਆਣਾ ਤੋਂ ਫ਼ਿਰੋਜ਼ਪੁਰ ਜਾਣ ਵਾਲੇ ਲੋਕਾਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ, ਲੁਧਿਆਣਾ ਟ੍ਰੈਫ਼ਿਕ ਪੁਲਿਸ ਨੇ ਵੇਰਕਾ ਤੋਂ ਇਆਲੀ ਚੌਕ ਤੱਕ ਫਲਾਈਓਵਰ 'ਤੇ ਸਪੀਡ ਲਿਮਟ 60 ਰੱਖੀ ਹੈ, ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਮੌਕੇ ਉੱਤੇ ਹੀ ਚਲਾਨ ਕੀਤਾ ਜਾ ਸਕਦਾ ਹੈ। ਇਥੋਂ ਤੱਕ ਕਿ ਜੇਕਰ ਗੱਡੀ ਭਜਾਈ ਤਾਂ ਚਲਾਨ ਘਰ ਵੀ ਆ ਸਕਦਾ ਹੈ। ਇਸ ਪੁਲ 'ਤੇ ਹੁਣ ਟਰੈਫਿਕ ਸਪੀਡ ਰਡਾਰ ਤਾਇਨਾਤ ਕੀਤੇ ਗਏ ਹਨ। ਇੱਥੇ ਰੋਜ਼ਾਨਾ 35 ਤੋਂ 40 ਚਲਾਨ ਕੀਤੇ ਜਾ ਰਹੇ ਹਨ।
Speed Challans In Ludhiana: ਸਾਵਧਾਨ ! ਨਵੇਂ ਬਣੇ ਪੁਲ 'ਤੇ ਵਹੀਕਲ ਦੀ ਰਫ਼ਤਾਰ ਕੀਤੀ ਤੇਜ਼, ਤਾਂ ਹੋ ਸਕਦਾ ਹੈ ਚਲਾਨ
ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੇ ਤੇਜ਼ ਵਾਹਨ ਚਾਲਕਾਂ ਦੇ ਪੁਲਿਸ ਚਲਾਨ ਕੱਟ ਰਹੀ ਹੈ। ਨਵੇਂ ਬਣੇ ਪੁਲ 'ਤੇ ਤੈਨਾਤ ਸਪੀਡ ਰਡਾਰ ਕਰਮੀ ਰੋਜ਼ਾਨਾ 35 ਤੋਂ 40 ਚਲਾਨ (Speed Challans In Ludhiana) ਕਰ ਰਹੇ ਹਨ।
Published : Aug 25, 2023, 5:10 PM IST
ਲੋਕਾਂ ਨੂੰ ਕੀਤੀ ਗਈ ਅਪੀਲ :ਅਕਸਰ ਲੋਕ ਲੁਧਿਆਣਾ ਦੇ ਟ੍ਰੈਫਿਕ ਵਿੱਚੋਂ ਨਿਕਲ ਕੇ ਇਸ ਪੁਲ 'ਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਫਿਰ ਚਲਾਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਬੰਧੀ ਪੁਲੀਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਟਰੈਫਿਕ ਏਰੀਆ ਇੰਚਾਰਜ ਜੋਰਾ ਸਿੰਘ ਨੇ ਦੱਸਿਆ ਹੈ ਕਿ ਪੁਲ ’ਤੇ ਸਪੀਡ ਲਿਮਟ ਦੇ ਬੋਰਡ ਪਹਿਲਾਂ ਹੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪੁਲ ’ਤੇ ਪਿਛਲੇ ਦਿਨੀਂ 3 ਵਾਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਹੁਣ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਪੀਡ ਰਾਡਾਰ 1 ਕਿਲੋਮੀਟਰ ਤੱਕ ਦੀ ਸਪੀਡ ਨੂੰ ਸਮਝਦਾ ਹੈ ਅਤੇ ਫਿਰ ਅਸੀਂ ਉਨ੍ਹਾਂ ਨੂੰ ਰੋਕਦੇ ਹਾਂ ਅਤੇ ਚਲਾਨ ਕੱਟਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਰਫਤਾਰ ਨੂੰ ਕਾਬੂ ਵਿੱਚ ਰੱਖਣ।
- ਕਿਸਾਨ ਅੰਦੋਲਨ ਸਮੇਂ ਵਿਛੜਿਆ ਪੰਜਾਬ ਦਾ ਬੱਚਾ ਪਹੁੰਚਿਆ ਝਾਰਖੰਡ, ਸੰਸਥਾਵਾਂ ਨੇ ਪਰਿਵਾਰ ਨਾਲ ਮਿਲਾਇਆ
- Mashal March: 'ਖੇਡਾਂ ਵਤਨ ਪੰਜਾਬ ਦੀਆਂ 2' ਪ੍ਰੋਗਰਾਮ ਦੀਆਂ ਦੇ ਚਲਦੇ ਮਸ਼ਾਲ ਮਾਰਚ ਜਲੰਧਰ ਤੋਂ ਰੋਪੜ ਲਈ ਰਵਾਨਾ
- ਪੀਯੂ 'ਚ ਹੋਸਟਲ ਦੇ ਨਿਰਮਾਣ ਲਈ ਮਾਨ ਸਰਕਾਰ ਨੇ ਕਰੋੜਾਂ ਰਪਏ ਕੀਤੇ ਜਾਰੀ, ਕਿਹਾ-ਯੂਨੀਵਰਸਿਟੀ ਸਾਡੀ ਵਿਰਾਸਤ, ਇਸ ਦੀ ਦੇਖਭਾਲ ਲਈ ਸਰਕਾਰ ਵਚਨਬੱਧ
ਪਹਿਲਾਂ ਓਵਰ ਸਪੀਡ ਗੱਡੀ ਚਲਾਉਣ ਨੂੰ ਲੈਕੇ 1000 ਰੁਪਏ ਦਾ ਚਲਾਨ ਹੈ ਬਾਕੀ ਰਿਜਨਲ ਟਰਾਂਸਪੋਰਟ ਅਫ਼ਸਰ ਜੁਰਮਾਨਾ ਲਾਉਂਦਾ ਹੈ। ਉਨ੍ਹਾ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਰਫ਼ਤਾਰ ਤੇ ਕੰਟਰੋਲ ਰੱਖਣ ਤਾਂ ਜੋ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ।