ਪੰਜਾਬ

punjab

ETV Bharat / state

ਲੁਧਿਆਣਾ ਦੇ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਪੁਲਿਸ ਦੀ ਵਿਸ਼ੇਸ਼ ਮੁਹਿੰਮ - ਡੀਸੀਪੀ ਸੁਖਪਾਲ ਸਿੰਘ ਬਰਾੜ

ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਲੁਧਿਆਣਾ ਪੁਲਿਸ ਨੇ ਦੁਕਾਨਦਾਰਾਂ ਵੱਲੋਂ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਬਾਜ਼ਾਰਾਂ ਦੇ ਵਿੱਚ ਬਹੁਤੀ ਭੀੜ ਇਕੱਠੀ ਨਾ ਹੋ ਸਕੇ।

Special Police Campaign Against Illegal Occupancy In Ludhiana Markets
ਲੁਧਿਆਣਾ ਦੇ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਪੁਲਿਸ ਦੀ ਵਿਸ਼ੇਸ਼ ਮੁਹਿੰਮ

By

Published : Oct 18, 2020, 6:38 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਲੰਮੇ ਵਕਬੇ ਤੋਂ ਬਾਅਦ ਹੁਣ ਮੁੜ ਜ਼ਿੰਦਗੀ ਲੀਹ 'ਤੇ ਪਰਤਣ ਲੱਗੀ ਹੈ, ਜਿਸ ਦੇ ਚੱਲਦੇ ਬਜ਼ਾਰਾਂ 'ਚ ਰੌਣਕ ਪਰਤਣ ਲੱਗ ਪਈ ਹੈ। ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਬਾਜ਼ਾਰਾਂ ਵਿੱਚ ਭੀੜ ਵੱਧ ਗਈ ਹੈ। ਅਜਿਹੇ ਸਮੇਂ 'ਚ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ, ਇਸ ਨੂੰ ਲੈ ਕੇ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਲੁਧਿਆਣਾ ਪੁਲਿਸ ਨੇ ਦੁਕਾਨਦਾਰਾਂ ਵੱਲੋਂ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਬਾਜ਼ਾਰਾਂ ਦੇ ਵਿੱਚ ਬਹੁਤੀ ਭੀੜ ਇਕੱਠੀ ਨਾ ਹੋ ਸਕੇ ਅਤੇ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਲੁਧਿਆਣਾ ਦੇ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਪੁਲਿਸ ਦੀ ਵਿਸ਼ੇਸ਼ ਮੁਹਿੰਮ

ਲੁਧਿਆਣਾ ਟ੍ਰੈਫਿਕ ਪੁਲਿਸ ਦੇ ਡੀਸੀਪੀ ਸੁਖਪਾਲ ਸਿੰਘ ਬਰਾੜ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ ਦੇ ਤਹਿਤ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਤੋਂ ਬਾਅਦ ਵੀ ਉਹ ਨਾਜਾਇਜ਼ ਕਬਜ਼ੇ ਨਹੀਂ ਹਟਾਉਂਦੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਸੀਪੀ ਨੇ ਕਿਹਾ ਕਿ ਬਜ਼ਾਰ ਵਿੱਚ ਮੁੜ ਤੋਂ ਟ੍ਰੈਫਿਕ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀ ਫੜ੍ਹੀਆਂ ਦੇ ਖਿਲਾਫ਼ ਮੁਹਿੰਮ ਚਲਾਈ ਗਈ ਸੀ।

ਇਸ ਦੇ ਮੱਦੇਨਜ਼ਰ ਟ੍ਰੈਫ਼ਿਕ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦੁਕਾਨਦਾਰਾਂ ਦਾ ਫਾਇਦਾ ਹੋਵੇਗਾ ਸਗੋਂ ਆਮ ਲੋਕ ਵੀ ਆਸਾਨੀ ਨਾਲ ਬਾਜ਼ਾਰਾਂ ਦੇ ਵਿੱਚ ਘੁੰਮ ਫਿਰ ਸਕਣਗੇ ਅਤੇ ਖਰੀਦਦਾਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 28 ਥਾਣਿਆਂ ਦੇ ਨਾਲ 28 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਇਸ ਦੀ ਨਿਗਰਾਨੀ ਰੱਖ ਰਹੀ ਹੈ। ਲੁਧਿਆਣਾ ਦਾ ਚੌੜਾ ਬਾਜ਼ਾਰ, ਦਰੇਸੀ, ਮਾਡਲ ਟਾਊਨ ਅਤੇ ਘੁਮਾਰ ਮੰਡੀ ਸਣੇ ਅਜਿਹੇ ਇਲਾਕਿਆਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ABOUT THE AUTHOR

...view details