ਪੰਜਾਬ

punjab

ETV Bharat / state

ਹੁਣ ਨੇੜੇ ਨਹੀਂ ਫਟਕਣਗੇ ਮੱਛਰ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਤਿਆਰ ਕੀਤੇ ਖ਼ਾਸ ਕੱਪੜੇ - ਲੁਧਿਆਣਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਅਜਿਹੀ ਕਿਸਮ ਦੇ ਕੱਪੜੇ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਪਾਉਣ ਨਾਲ ਮੱਛਰ ਤੁਹਾਡੇ ਨੇੜੇ ਵੀ ਨਹੀਂ ਫਟਕੇਗਾ। ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਹ ਕੱਪੜੇ ਛੇਤੀ ਹੀ ਬਾਜ਼ਾਰ ਵਿੱਚ ਲਿਆਂਦੇ ਜਾਣਗੇ।

ਹੁਣ ਨੇੜੇ ਨਹੀਂ ਫਟਕਣਗੇ ਮੱਛਰ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਤਿਆਰ ਕੀਤੇ ਵਿਸ਼ੇਸ਼ ਕੱਪੜੇ
ਹੁਣ ਨੇੜੇ ਨਹੀਂ ਫਟਕਣਗੇ ਮੱਛਰ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਤਿਆਰ ਕੀਤੇ ਵਿਸ਼ੇਸ਼ ਕੱਪੜੇ

By

Published : Oct 19, 2020, 5:39 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਹੀ ਆਪਣੀਆਂ ਕਾਢਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਵਿਭਾਗ ਨੇ ਇੱਕ ਅਜਿਹਾ ਕੱਪੜਾ ਤਿਆਰ ਕੀਤਾ ਹੈ, ਜੋ ਨਾ ਸਿਰਫ਼ ਤੁਹਾਨੂੰ ਡੇਂਗੂ ਮੱਛਰ ਤੋਂ ਦੂਰ ਰੱਖੇਗਾ ਸਗੋਂ ਮਲੇਰੀਆ ਅਤੇ ਹੋਰ ਇਨਫੈਕਸ਼ਨ ਤੋਂ ਵੀ ਬਚਾਏਗਾ।

ਯੂਨਵਰਸਿਟੀ ਦੇ ਪ੍ਰੋਫੈਸਰਾਂ ਦਾ ਦਾਅਵਾ ਹੈ ਕਿ ਇਸ ਨਾਲ ਮੱਛਰ ਤੁਹਾਡੇ ਨੇੜੇ ਤੱਕ ਨਹੀਂ ਆਵੇਗਾ, ਕੱਟਣਾ ਤਾਂ ਦੂਰ ਦੀ ਗੱਲ ਹੈ। ਲਗਭਗ 3 ਸਾਲ ਦੀ ਮਿਹਨਤ ਤੋਂ ਬਾਅਦ ਵਿਭਾਗ ਨੇ ਇਹ ਕੱਪੜਾ ਤਿਆਰ ਕੀਤਾ ਗਿਆ ਹੈ, ਜੋ ਬਾਜ਼ਾਰ ਵਿੱਚ ਆਉਣ ਨਾਲ ਲੋਕਾਂ ਲਈ ਕਾਫੀ ਕਾਰਗਰ ਸਾਬਿਤ ਹੋਵੇਗਾ।

ਹੁਣ ਨੇੜੇ ਨਹੀਂ ਫਟਕਣਗੇ ਮੱਛਰ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਤਿਆਰ ਕੀਤੇ ਵਿਸ਼ੇਸ਼ ਕੱਪੜੇ

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਵਿਭਾਗ ਦੀ ਡੀਨ ਡਾ. ਸੰਦੀਪ ਬੈਂਸ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਤਿੰਨ ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਜਾ ਕੇ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੱਪੜੇ ਬਣਾਉਣ ਲਈ ਯੁਕਿਪਲਿਸਟਿਕ ਨਾਂਅ ਦਾ ਕੈਮੀਕਲ ਵਰਤਿਆ ਗਿਆ ਹੈ, ਜਿਹੜਾ ਮੱਛਰਾਂ ਲਈ ਤਾਂ ਘਾਤਕ ਹੈ, ਪਰ ਮਨੁੱਖੀ ਸਰੀਰ ਲਈ ਬਹੁਤ ਹੀ ਢੁਕਵਾਂ ਹੈ।

ਵਿਭਾਗ ਦੀ ਪ੍ਰੋ. ਡਾ. ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਕੱਪੜਿਆਂ ਨੂੰ ਬਾਜ਼ਾਰ ਵਿੱਚ ਉਤਾਰਨ ਲਈ ਹਰਿਆਣਾ ਦੀ ਇੱਕ ਕੰਪਨੀ ਨਾਲ ਐਮਓਯੂ ਵੀ ਸਾਈਨ ਕੀਤਾ ਗਿਆ ਹੈ ਅਤੇ ਛੇਤੀ ਹੀ ਇਹ ਬਾਜ਼ਾਰ ਵਿੱਚ ਆ ਜਾਣਗੇ। ਹਾਲਾਂਕਿ ਇਨ੍ਹਾਂ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਇਹ ਕਾਫੀ ਮਹਿੰਗਾ ਤਿਆਰ ਹੁੰਦਾ ਹੈ। ਕੈਮੀਕਲ ਤੋਂ ਤਿਆਰ ਇਹ ਕੱਪੜੇ ਇੱਕ ਸੀਜ਼ਨ ਲਈ ਬਹੁਤ ਕਾਰਗਰ ਹਨ, ਕਿਉਂਕਿ 15 ਤੋਂ 20 ਵਾਰ ਧੋਣ ਤੋਂ ਬਾਅਦ ਇਸ ਵਿੱਚ ਲੱਗਿਆ ਕੈਮੀਕਲ ਖ਼ਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਪਾਇਆ ਹੈ ਤਾਂ ਤੁਹਾਡੇ ਨੇੜੇ-ਤੇੜੇ 1 ਮੀਟਰ ਤੱਕ ਦੇ ਦਾਇਰੇ 'ਚ ਮੱਛਰ ਨਹੀਂ ਭਟਕਣਗੇ, ਜਿਸ ਨਾਲ ਤੁਸੀਂ ਆਪਣੇ ਨਾਲ ਬੈਠੇ ਲੋਕਾਂ ਨੂੰ ਵੀ ਬਚਾ ਸਕਦੇ ਹੋ। ਇਸ ਉਪਰ ਯੂਨੀਵਰਸਿਟੀ ਨੇ ਵਾਰ-ਵਾਰ ਤਜ਼ਰਬੇ ਵੀ ਕੀਤੇ ਹਨ। ਫਿਲਹਾਲ ਯੂਨੀਵਰਸਿਟੀ ਨੇ ਸੈਂਪਲ ਦੇ ਤੌਰ 'ਤੇ ਕਮੀਜ, ਰੁਮਾਲ, ਸਰ੍ਹਾਣੇ ਦਾ ਕਵਰ ਅਤੇ ਹੱਥ ਵਿੱਚ ਪਾਉਣ ਵਾਲਾ ਬੈਂਡ ਬਣਾਇਆ ਹੈ।

ABOUT THE AUTHOR

...view details