ਪੰਜਾਬ

punjab

ETV Bharat / state

ਲੁਧਿਆਣਾ 'ਚ ਪੁੱਤ ਨੇ ਹੀ ਕੀਤਾ ਪਿਓ ਦਾ ਕਤਲ - ਬਜ਼ੁਰਗ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ

ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਇੱਕ ਪੁੱਤ ਨੇ ਆਪਣੇ ਬਜ਼ੁਰਗ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫ਼ੋਟੋ।
ਫ਼ੋਟੋ।

By

Published : Jun 10, 2020, 7:19 PM IST

ਲੁਧਿਆਣਾ: ਸ਼ਹਿਰ ਦੇ ਬੀਆਰਐਸ ਨਗਰ ਵਿੱਚ ਇੱਕ ਪੁੱਤ ਵੱਲੋਂ ਆਪਣੇ 75 ਸਾਲ ਦੇ ਬਜ਼ੁਰਗ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਉਹ ਪੂਰੀ ਰਾਤ ਲਾਸ਼ ਦੇ ਕੋਲ ਹੀ ਬੈਠਾ ਰਿਹਾ ਤੇ ਪੁਲਿਸ ਨੇ ਆ ਕੇ ਦਰਵਾਜਾ ਖੁਲ੍ਹਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ਾਮ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਉਸ ਦਾ ਪੁੱਤ ਪਹਿਲਾਂ ਹੀ ਮਰਨਾ ਚਾਹੁੰਦਾ ਸੀ ਅਤੇ ਇਸ ਸਬੰਧੀ ਸ਼ਿਕਾਇਤ ਵੀ ਸਰਾਭਾ ਨਗਰ ਥਾਣੇ ਵਿੱਚ ਕੀਤੀ ਸੀ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਉਸ ਦਾ ਪੁੱਤ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਕਰਕੇ ਹੀ ਉਸ ਦਾ ਵਿਆਹ ਵੀ ਟੁੱਟ ਗਿਆ ਸੀ ਅਤੇ ਆਪਣੇ ਪਿਤਾ ਨੂੰ ਵੀ ਉਸ ਨੇ ਨਸ਼ੇ ਦੀ ਪੂਰਤੀ ਲਈ ਮੌਤ ਦੇ ਘਾਟ ਉਤਾਰਿਆ ਹੈ।

ਦੂਜੇ ਪਾਸੇ ਸਰਾਭਾ ਨਗਰ ਥਾਣੇ ਦੀ ਏਡੀਸੀਪੀ ਗੁਰਪ੍ਰੀਤ ਪੁਰੇਵਾਲ ਨੇ ਦੱਸਿਆ ਹੈ ਕਿ ਪੁੱਤ ਵੱਲੋਂ ਆਪਣੇ ਬਾਪ ਦਾ ਕਤਲ ਕੀਤਾ ਗਿਆ ਹੈ ਅਤੇ ਜਾਣਕਾਰੀ ਮੁਤਾਬਕ ਬੀਤੀ ਰਾਤ ਇਨ੍ਹਾਂ ਦਾ ਝਗੜਾ ਹੋਇਆ ਸੀ ਅਤੇ ਮ੍ਰਿਤਕ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ ਜਿਸ ਕਰਕੇ ਪੁੱਤ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਮਾਂ ਨੇ ਵੀ ਉਸ ਦਾ ਦਾ ਸਾਥ ਦਿੱਤਾ।

ABOUT THE AUTHOR

...view details