ਲੁਧਿਆਣਾ: ਜ਼ਿਲ੍ਹੇ ਨੂੰ ਉਦਯੋਗਿਕ ਰਾਜਧਾਨੀ ਨਾਲ ਜਾਣਿਆ ਜਾਂਦਾ ਹੈ। ਲੁਧਿਆਣਾ ਦੇ ਕਿਸਾਨ ਵੀ ਜਾਗਰੂਕ ਹੋ ਰਹੇ ਹਨ ਇਸੇ ਤਰ੍ਹਾਂ ਕੁੱਝ ਕਿਸਾਨਾਂ ਨੇ ਆਰਗੈਨਿਕ ਵਿਧੀ ਰਾਹੀਂ ਖੇਤੀ ਕਰਨ ਦਾ ਫ਼ੈਸਲਾ ਕੀਤਾ ਹੈ।
ਅੱਜ ਦੇ ਸਮੇਂ ਵਿੱਚ ਅੰਨ੍ਹੇਵਾਹ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਅਨਾਜ, ਸਬਜ਼ੀਆਂ, ਧਰਤੀ, ਪਾਣੀ ਤੇ ਦੁੱਧ ਜ਼ਹਿਰੀਲਾ ਹੋ ਗਿਆ ਹੈ। ਕੁੱਝ ਸੰਸਥਾਵਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਕੇ ਆਰਗੈਨਿਕ ਵਿਧੀ ਰਾਹੀਂ ਖੇਤੀ ਕਰਨ ਦੀ ਨਸੀਹਤ ਦਿੱਤੀ ਜਾ ਰਹੀ ਹੈ।
ਇਸੇ ਤਰ੍ਹਾਂ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਇਕ ਮਾਹਰਾਂ ਦੀ ਟੀਮ ਕਿਸਾਨਾਂ ਨੂੰ ਘਰੋਂ-ਘਰੀਂ ਜਾ ਕੇ ਜਾਗਰੂਕ ਕਰ ਰਹੀ ਹੈ ਤਾਂ ਜੋ ਦੇਸ਼ ਨੂੰ ਖਾਣ ਵਾਲੀਆਂ ਜ਼ਹਿਰੀਲੀਆਂ ਵਸਤੂਆਂ ਤੋਂ ਬਚਾਇਆ ਜਾ ਸਕੇ, ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਮੁਕਤੀ ਮਿਲੇ ਤੇ ਬਚਿਆ ਜਾ ਸਕੇ।
ਕੁਝ ਅਗਾਂਹ ਵਧੂ ਕਿਸਾਨ ਵੀ ਆਰਗੈਨਿਕ ਵਿਧੀ ਰਾਹੀਂ ਖੇਤੀ ਕਰਨ ਵਿੱਚ ਦਿਲਚਸਪੀ ਲੈ ਰਹੇ ਹਨ ਅਤੇ ਛੋਟੇ ਕਿਸਾਨਾਂ ਦਾ ਕਹਿਣਾ ਹੈ ਕਿ ਘੱਟ ਖਰਚ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਆਰਗੈਨਿਕ ਵਿਧੀ ਰਾਹੀਂ ਖੇਤੀ ਕਰਨ ਵਾਲੇ ਕਿਸਾਨਾਂ ਨੇ ਹੋਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਵਿਧੀ ਦੁਆਰਾ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾ ਕੇ ਕਰਜ਼ਾ ਮੁਕਤ ਅਤੇ ਦੇਸ਼ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਵੀ ਮੁਕਤੀ ਦਵਾਈ ਜਾ ਸਕਦੀ ਹੈ।