ਪੰਜਾਬ

punjab

ETV Bharat / state

ਬਲਾਕ ਦੋਰਾਹਾ ਦੇ ਹਰੇਕ ਪਿੰਡ ਵਿੱਚ ਲੱਗੇਗਾ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ - ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ

ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਦੋਰਾਹਾ ਨੂੰ ਇਸ ਖੇਤਰ ਵਿਚ ਮਾਡਲ ਬਲਾਕ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ।

Solid Waste Management Plant will be set up in every village of Block Doraha
ਬਲਾਕ ਦੋਰਾਹਾ ਦੇ ਹਰੇਕ ਪਿੰਡ ਵਿੱਚ ਲੱਗੇਗਾ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ

By

Published : Jul 2, 2020, 10:37 PM IST

ਦੋਰਾਹਾ: ਪੰਜਾਬ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ਬਲਾਕ ਦੋਰਾਹਾ ਦੇ ਵਿੱਚ ਸੋਲਡ ਵੇਸਟ ਮੈਨੇਜਮੈਂਟ ਪਲਾਂਟ ਲਗਾਉਣ ਦਾ ਫੈਸਲਾ ਲਿਆ ਹੈ। ਇਸ ਤਹਿਤ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਬਲਾਕ ਵਿੱਚ ਸ਼ੁਰੂ ਹੋਣ ਜਾ ਰਹੇ ਇਸ ਪ੍ਰੋਜੈਕਟ ਲਈ 2.97 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਦੋਰਾਹਾ ਨੂੰ ਇਸ ਖੇਤਰ ਵਿਚ ਮਾਡਲ ਬਲਾਕ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ।

ਬਲਾਕ ਦੋਰਾਹਾ ਦੇ ਹਰੇਕ ਪਿੰਡ ਵਿੱਚ ਲੱਗੇਗਾ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਮਗਨਰੇਗਾ ਅਤੇ ਪੰਚਾਇਤ ਫੰਡਾਂ ਨਾਲ ਇਹ ਪ੍ਰੋਜੈਕਟ ਬਲਾਕ ਦੇ 13 ਪਿੰਡਾਂ ਵਿਚ ਲਾਗੂ ਕੀਤਾ ਗਿਆ ਹੈ। 7 ਪਿੰਡਾਂ ਵਿਚ ਇਹ ਪਲਾਂਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੇ ਹਨ ਜਦਕਿ ਬਾਕੀ 6 ਪਿੰਡਾਂ ਵਿਚ ਵੀ ਜਲਦੀ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਬਲਾਕ ਦੇ ਸਾਰੇ ਪਿੰਡਾਂ ਵਿਚ ਇਹ ਕੰਮ 15 ਦਿਨਾਂ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਲੱਖਾ ਨੇ ਦੱਸਿਆ ਕਿ ਬਲਾਕ ਦੋਰਾਹਾ ਸੂਬੇ ਦਾ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਦਾ ਪਹਿਲਾ ਅਜਿਹਾ ਬਲਾਕ ਹੈ, ਜਿਸ ਦੀ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਚੋਣ ਹੋਈ ਹੈ। ਇਸ ਪ੍ਰੋਜੈਕਟ ਰਾਹੀਂ ਗਿੱਲੇ ਕੂੜੇ ਤੋਂ ਔਰਗੈਨਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਖਾਦ ਨੂੰ ਵੇਚ ਕੇ ਪੰਚਾਇਤਾਂ ਨੂੰ ਆਮਦਨ ਹੋਣ ਦੇ ਨਾਲ ਨਾਲ ਪਿੰਡਾਂ ਵਿਚ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ। ਇਹ ਖਾਦ ਛੋਟੇ ਕਿਸਾਨਾਂ ਨੂੰ ਮੁਫ਼ਤ ਵੀ ਦਿੱਤੀ ਜਾ ਰਹੀ ਹੈ। ਇਹ ਖਾਦ ਵਣ ਅਤੇ ਬਾਗਬਾਨੀ ਵਿਭਾਗ ਨੂੰ ਵੀ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਰਾਹੀਂ ਪੈਕੇਟ ਬਣਾ ਕੇ ਵੇਚਣ ਦੀ ਵੀ ਤਜਵੀਜ਼ ਹੈ।

ਇਸ ਮੌਕੇ ਹਾਜ਼ਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਦੀਪ ਕੌਰ ਨੇ ਦੱਸਿਆ ਕਿ ਇਹ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਵਾਨਿਤ ਹੈ। ਉਹਨਾਂ ਕਿਹਾ ਕਿ ਲਿਸ ਪ੍ਰੋਜੈਕਟ ਰਾਹੀਂ ਪਿੰਡਾਂ ਵਿਚ ਨਾਰੀ ਸਸ਼ਕਤੀਕਰਨ ਦਾ ਵਾਧਾ ਹੋ ਰਿਹਾ ਹੈ। ਉਕਤ 13 ਪਿੰਡਾਂ ਵਿਚ ਦਾਉਮਾਜਰਾ, ਅਲੂਣਾ ਤੋਲਾ, ਲੰਢਾ, ਭਰਥਲਾ ਰੰਧਾਵਾ, ਚੰਨਕੋਈਆਂ ਖੁਰਦ, ਘਲੋਟੀ, ਅਫ਼ਜ਼ੁੱਲਾਪੁਰ, ਰੌਣੀ, ਕੋਟਲਾ ਅਫਗਾਨਾ, ਘਣਗਸ, ਮਾਂਹਪੁਰ, ਮਾਜਰੀ ਅਤੇ ਫਿਰੋਜ਼ਪੁਰ ਸ਼ਾਮਿਲ ਹਨ।

ABOUT THE AUTHOR

...view details