ਲੁਧਿਆਣਾ: ਪਾਕਿਸਤਾਨ ਦੇ ਇੱਕ ਗਰੀਬ ਪਰਿਵਾਰ ਦੇ 16 ਸਾਲ ਦੇ ਬੱਚੇ ਮੁਬਾਰਕ ਨੂੰ ਮੁੜ ਪਾਕਿਸਤਾਨ ਭੇਜਣ ਲਈ ਅੱਜ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਸਮਾਜ ਸੇਵੀ ਇਕੱਠੇ ਹੋਏ। ਜਿਨ੍ਹਾਂ ਵਿਚ ਲੱਖਾ ਸਿਧਾਣਾ ਜਾਮਾ ਮਸਜਿਦ ਦੇ ਨਾਇਬ ਇਮਾਮ, ਗੁਰਦੀਪ ਗੋਸ਼ਾ ਅਤੇ ਇੰਨੀਸ਼ਰਸ ਆਫ਼ ਚੇਂਜ ਸੰਸਥਾ ਦੇ ਮੈਂਬਰ ਪਹੁੰਚੇ ਹੋਏ ਸਨ, ਜਿਨ੍ਹਾਂ ਵੱਲੋਂ ਇਕ ਪੈਦਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਲੁਧਿਆਣਾ ਤੋਂ ਦੂਰ ਦੁਰਾਡੇ ਤੱਕ ਟਰੈਵਲ ਕਰਨ ਵਾਲੇ ਵਾਹਨ ਵੀ ਮੌਜੂਦ ਰਹੇ।
ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਭਾਵੇਂ ਪੰਜਾਬ ਦੀਆਂ ਜੇਲ੍ਹਾਂ ਜਾਂ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਜਿੰਨ੍ਹੇ ਵੀ ਬੇਕਸੂਰ ਹਨ ਉਨ੍ਹਾਂ ਸਾਰਿਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਜ਼ੁਲਮ ਸਹੇ ਹਨ ਅਤੇ ਜਵਾਨੀ ਪੰਜਾਬ ਦੀ ਕਈ ਸਾਲ ਤਸ਼ੱਦਦ ਦਾ ਸ਼ਿਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਈਚਾਰਕ ਸਾਂਝ ਆਪਸ 'ਚ ਵਧਾਈ ਜਾਵੇ। ਸਿਧਾਣਾ ਨੇ ਕਿਹਾ ਕਿ ਉਹ ਇੱਕ ਵਫਦ ਲੈ ਕੇ ਰਾਜਪਾਲ ਨੂੰ ਵੀ ਇਸ ਸਬੰਧੀ ਮਿਲਣਗੇ।
ਹੈਦਰਾਬਾਦ 'ਚ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਗਏ ਰੇਪ ਮੁਲਜ਼ਮਾਂ ਨੂੰ ਲੈ ਕੇ ਵੀ ਸਿਧਾਣਾ ਨੇ ਕਿਹਾ ਕਿ ਫੇਕ ਐਨਕਾਊਂਟਰ ਨਹੀਂ ਹੋਣੇ ਚਾਹੀਦੇ ਪਰ ਨਾਲ ਹੀ ਉਨ੍ਹਾਂ ਵੀ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਅਦਾਲਤਾਂ ਵੱਲੋਂ ਸਜ਼ਾ ਦੇਣ ਲਈ ਇਕ ਕਾਨੂੰਨ ਪਾਸ ਕਰਨ ਦੀ ਲੋੜ ਹੈ।