ਲੁਧਿਆਣਾ: ਇੱਕ ਪਾਸੇ ਜਿੱਥੇ ਬੁੱਢੇ ਨਾਲੇ ਦੀ ਸਫ਼ਾਈ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਸਾਡੇ ਆਪਣੇ ਹੀ ਲੋਕ ਅੰਧ ਵਿਸ਼ਵਾਸ ਦੇ ਚੱਕਰ ਵਿੱਚ ਨਹਿਰਾਂ ਨੂੰ ਗੰਧਲਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਇੱਕ ਵੀਡੀਓ ਦਾ ਆਇਆ ਹੈ ਜਿਸ ਵਿੱਚ ਇੱਕ ਪਰਿਵਾਰ ਵੱਡੀ ਤਾਦਾਦ ਵਿੱਚ ਨਹਿਰ ਅੰਦਰ ਕੋਲਾ ਸੁੱਟ ਰਿਹਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਦੂਜਾ ਸ਼ਖਸ ਉਸ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਜੋ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਸੀਂ ਇਸ ਵੀਡੀਓ ਦੀ ਤਹਿ ਤੱਕ ਗਏ ਤਾਂ ਪਤਾ ਚੱਲਾ ਕਿ ਜੋ ਵਿਅਕਤੀ ਵਿਰੋਧ ਕਰ ਰਿਹਾ ਹੈ ਉਹ ਸਮਾਜ ਸੇਵੀ ਹੈ ਅਤੇ ਲੁਧਿਆਣਾ ਦਾ ਹੀ ਰਹਿਣ ਵਾਲਾ ਹੈ ਜਿਸ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਸ ਨੇ ਪੂਰੀ ਗੱਲ ਦੱਸੀ।