ਲੁਧਿਆਣਾ:ਜ਼ਿਲ੍ਹੇ ਅੰਦਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਮਾਮਲਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਅਧੀਨ ਪੈਂਦੇ ਇਲਾਕੇ ਕਿਦਵਈ ਨਗਰ ਵਾਲਬਰੋ ਦੀ ਗਲੀ ਤੋਂ ਸਾਹਮਣੇ ਆਇਆ ਹੈ। ਇੱਥੇ ਸਬਜ਼ੀ ਖਰੀਦ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਬਾਈਕ ਸਵਾਰ ਬਦਮਾਸ਼ਾਂ ਨੇ ਵਾਲੀਆਂ ਖੋਹ ਲਈਆਂ। ਬਦਮਾਸ਼ ਨੇ ਔਰਤ ਨੂੰ ਚਾਕੂ ਵੀ ਦਿਖਾਇਆ। ਪੀੜਤ ਮਹਿਲਾ ਦਵਿੰਦਰ ਕੌਰ ਸਮਾਜ ਸੇਵੀ ਹੈ ਜੋ ਕਿ ਵੀਟ ਗ੍ਰਾਸ (Wheat Grass Juice) ਜੂਸ ਬਣਾ ਕੇ ਕੈਂਸਰ ਪੀੜਿਤ ਲੋਕਾਂ ਨੂੰ ਪਿਲਾਉਂਦੀ ਵੀ ਹੈ ਅਤੇ ਉਨ੍ਹਾਂ ਨੂੰ ਖੇਤੀ ਕਰਨ ਦਾ ਢੰਗ ਵੀ ਦੱਸਦੀ ਹੈ।
ਇਲਾਕੇ ਦੇ ਲੋਕਾਂ 'ਚ ਰੋਸ:ਇਲਾਕੇ ਦੇ ਲੋਕਾਂ 'ਚ ਪੁਲਿਸ ਨਾਲ ਕਾਫੀ ਗੁੱਸਾ ਹੈ। ਪੁਲਿਸ ਮੁਲਾਜ਼ਮ ਇੱਕ-ਦੋ ਦਿਨ ਤਾਂ ਲੁੱਟ-ਖੋਹ ਕਰਨ ਵਾਲਿਆਂ ਦਾ ਪਤਾ ਲਾਉਣ ਲਈ ਹੀ ਕੰਮ ਕਰਦੇ ਹਨ। ਉਸ ਤੋਂ ਬਾਅਦ ਜਦੋਂ ਅਗਲੀ ਘਟਨਾ ਵਾਪਰਦੀ ਹੈ, ਤਾਂ ਉਹ ਪਿਛਲੇ ਮਾਮਲੇ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਬਜ਼ੁਰਗ ਔਰਤ ਦੇ ਗੋਡਿਆਂ ਵਿੱਚ ਵੀ ਕਾਫੀ ਸੱਟ ਲੱਗੀ ਹੈ। ਬਦਮਾਸ਼ਾਂ ਨੇ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਧੱਕਾ ਮਾਰ ਦਿੱਤਾ ਜਿਸ ਕਾਰਨ ਉਹ ਗਲੀ 'ਚ ਡਿੱਗ ਪਈ। ਔਰਤ ਦੇ ਗੋਡੇ ਦਾ ਆਪ੍ਰੇਸ਼ਨ 3 ਮਹੀਨੇ ਪਹਿਲਾਂ ਹੀ ਹੋਇਆ ਹੈ।