ਪੰਜਾਬ

punjab

ETV Bharat / state

ਸੁੱਤੇ ਪਏ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ - ਏ.ਸੀ.ਪੀ. ਦਵਿੰਦਰ ਚੋਧਰੀ

ਲੁਧਿਆਣਾ ਦੇ ਗੁਰਮੇਲ ਪਾਰਕ ਨੇੜੇ ਦੁਕਾਨ ‘ਚ ਸੌ ਰਹੇ ਤਿੰਨ ਵਿਅਕਤੀਆਂ 'ਤੇ ਕੁਝ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ 'ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸੀਐੱਮਸੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਸੌ ਰਹੇ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਸੌ ਰਹੇ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

By

Published : Jun 6, 2021, 8:43 PM IST

ਲੁਧਿਆਣਾ:ਗੁਰਮੇਲ ਪਾਰਕ ਦੇ ਨੇੜੇ ਬੀਤੀ ਰਾਤ ਕੁਝ ਲੋਕਾਂ ਨੇ ਦੁਕਾਨ ਦੇ ਅੰਦਰ ਸੁੱਤੇ ਪਏ ਤਿੰਨ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤਿੰਨੇ ਲੋਕਾਂ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ ਹੈ। ਇਨ੍ਹਾਂ ਜ਼ਖ਼ਮੀਆਂ ਨੂੰ ਇਲਾਜ਼ ਲਈ ਸੀਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸੌ ਰਹੇ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਇਸ ਵਾਰਦਾਤ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਨ। ਪੁਲਿਸ ਇਨ੍ਹਾਂ ਤਸਵੀਰਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ‘ਚ ਜੁਟ ਗਈ ਹੈ। ਪੁਲਿਸ ਦਾ ਕਹਿਣਾ ਹੈ, ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਾਣਕਾਰੀ ਦੇ ਮੁਤਾਬਕ ਬੀਤੇ ਦਿਨੀਂ ਹਰ ਗੋਬਿੰਦ ਨਗਰ ਵਿੱਚ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਕੁਝ ਲੋਕਾਂ ਨੇ ਇੱਕ ਘਰ ਵਿੱਚ ਹਮਲਾ ਕੀਤਾ ਸੀ, ਅਤੇ ਗਲੀ ਵਿੱਚ ਖੜ੍ਹੀਆਂ ਗੱਡੀਆਂ ਦੀ ਤੋੜ-ਭੰਨ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਵਾਰਦਾਤ ਵਿੱਚ ਸ਼ਾਮਲ ਇੱਕ ਨੰਨਾ ਨਾਮਕ ਵਿਅਕਤੀ ਬੀਤੀ ਰਾਤ ਇਸ ਦੁਕਾਨ ‘ਤੇ ਆ ਕੇ ਸੌਂ ਗਿਆ ਸੀ।

ਜਿਸ ਦੀ ਭਣਕ ਦੂਜੀ ਪਾਰਟੀ ਦੇ ਲੋਕਾਂ ਨੂੰ ਲੱਗ ਗਈ, ਅਤੇ ਉਹ ਲੋਕਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਨੰਨਾ ਨਾਮਕ ਯੁਵਕ ‘ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਦੁਕਾਨ ਮੌਜੂਦ 2 ਹੋਰ ਵਿਅਕਤੀਆਂ ‘ਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਬੂਰੀ ਤਰ੍ਹਾਂ ਜ਼ਖ਼ਮੀ ਕਰ ਦਿੱਤੀ ਗਿਆ।

ਉਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਦਵਿੰਦਰ ਚੋਧਰੀ ਨੇ ਕਿਹਾ, ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਤੋਂ 6 ਹਮਲਾਵਰਾਂ ਦੀ ਪਛਾਣ ਹੋ ਗਈ ਹੈ, ਅਤੇ ਪੀੜਤਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details