25 ਕਰੋੜ ਦੀ ਲਾਗਤ ਨਾਲ ਬਣਿਆ ਸਲਾਟਰ ਹਾਊਸ ਬਣਿਆ ਚਿੱਟਾ ਹਾਥੀ, ਰਵਨੀਤ ਬਿੱਟੂ ਮਾਮਲੇ ਨੂੰ ਦੱਸਿਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਲੁਧਿਆਣਾ:ਜ਼ਿਲ੍ਹੇ ਵਿੱਚ ਨਗਰ-ਨਿਗਮ ਵੱਲੋਂ25 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਲਾਟਰ ਹਾਊਸ ਤਿਆਰ ਕੀਤਾ ਗਿਆ ਸੀ ਤਾਂ ਜੋ ਨਾਨਵੈਜ ਖਾਣ ਦੇ ਸ਼ੌਕੀਨਾਂ ਨੂੰ ਸਾਫ-ਸੁਥਰਾ ਨਾੱਨਵੇਜ ਮਿਲ ਸਕੇ, ਪਰ ਇਸ ਦੇ ਬਾਵਜੂਦ ਲੁਧਿਆਣਾ ਦਾ ਸਲਾਟਰ ਹਾਊਸ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਨਗਰ ਨਿਗਮ ਵੱਲੋਂ 35 ਲੱਖ ਰੁਪਏ ਸਲਾਨਾ ਇਸ ਦਾ ਠੇਕਾ ਠੇਕੇਦਾਰ ਨੂੰ ਦਿੱਤਾ ਗਿਆ ਸੀ ਜਿਸ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਕਿਹਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਉਹ ਇਹ ਕੰਮ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਸਮਰੱਥਾ ਦੇ ਮੁਤਾਬਕ ਠੇਕਾ ਠੀਕ ਹੋਇਆ ਸੀ ਪਰ ਮੌਜੂਦਾ ਹਾਲਾਤ ਇਹ ਨੇ ਕਿ ਰੋਜ਼ਾਨਾ ਇੱਕ ਹਜ਼ਾਰ ਦੇ ਕਰੀਬ ਚਿਕਨ ਅਤੇ 10 ਦੇ ਕਰੀਬ ਬੱਕਰੇ ਆ ਰਹੇ ਨੇ ਜਿਸ ਨਾਲ ਉਨ੍ਹਾਂ ਦੇ ਵਰਕਰਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ।
ਮਾਡਰਨ ਸਲਾਟਰ ਹਾਊਸ:ਸਲਾਟਰ ਹਾਊਸ ਕਾਂਗਰਸ ਦੀ ਸਰਕਾਰ ਸਮੇਂ ਨਗਰ ਨਿਗਮ ਵੱਲੋਂ 25 ਕਰੋੜ ਰੁਪਏ ਖਰਚ ਕੇ ਬਣਾਇਆ ਗਿਆ ਸੀ। ਮਾਡਰਨ ਸਲਾਟਰ ਹਾਊਸ ਵਿੱਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹਨ, ਪਰ ਲੋਕਾਂ ਦਾ ਕੋਈ ਇਸ ਵੱਲ ਧਿਆਨ ਨਾ ਹੋਣ ਕਰਕੇ ਇਥੇ ਕੰਮ ਹੀ ਨਹੀਂ ਆ ਰਿਹਾ। ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਲੋਕਾਂ ਦੀ ਸੁਵਿਧਾ ਲਈ ਇਹ ਬਣਾਇਆ ਗਿਆ ਸੀ ਅਤੇ ਇੱਥੇ ਕੰਮ ਹੀ ਨਹੀਂ ਆ ਰਿਹਾ ।
ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ:ਉਨ੍ਹਾਂ ਕਿਹਾ ਸਲਾਟਰ ਹਾਊਸ ਦੀ ਇਸ ਹਾਲਤ ਲਈ ਨਗਰ ਨਿਗਮ ਅਤੇ ਸਿਹਤ ਮਹਿਕਮਾ ਦੋਵੇਂ ਹੀ ਜਿੰਮੇਵਾਰ ਹਨ, ਜਿਨ੍ਹਾਂ ਦੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਮੁੱਦਾ ਹੈ। ਕਾਰਪਰੇਸ਼ਨ ਭਾਵੇਂ ਸਾਡੀ ਸਰਕਾਰ ਦੀ ਹੋਵੇ ਭਾਵੇਂ ਮੌਜੂਦਾ ਸਰਕਾਰ ਹੋਵੇ ਇਹ ਮਸਲਾ ਨਹੀਂ ਹੈ, ਮਸਲਾ ਲੋਕਾਂ ਦਾ ਹੈ ਅਤੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤਾਂ ਹੋਰ ਕੌਣ ਅਵਾਜ਼ ਚੁੱਕੇਗਾ। ਰਵਨੀਤ ਬਿੱਟੂ ਵੱਲੋਂ ਮੌਕੇ ਉੱਤੇ ਜਾ ਕੇ ਛਾਪਾ ਮਾਰਿਆ ਗਿਆ। ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੋ ਕੇ ਉਨ੍ਹਾਂ ਵਿਖਾਇਆ ਕਿ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਹਨ ਅਤੇ ਲੱਖਾਂ ਰੁਪਏ ਦੀਆਂ ਤਿਆਰ ਗੱਡੀਆਂ ਕਿਸ ਤਰ੍ਹਾਂ ਖੜੀਆਂ ਹਨ।
- Women Wrestlers Protest: ਮਹਿਲਾ ਪਹਿਲਵਾਨਾਂ ਦੇ ਹੱਕ 'ਚ ਨਿੱਤਰੇ ਕੁੱਲ ਹਿੰਦ ਕਿਸਾਨ ਸਭਾ ਮੈਂਬਰ, ਬ੍ਰਿਜ ਭੂਸ਼ਣ ਸ਼ਰਣ ਖਿਲਾਫ ਕੀਤਾ ਪ੍ਰਦਸ਼ਨ
- ਖੇਤਾਂ 'ਚ ਪਾਈ ਜੀ ਰਹੀ ਗੈਸ ਪਾਇਪ ਲਾਈਨ ਦੇ ਵਿਰੋਧ ਦੌਰਾਨ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ, ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ
- ਦੂਖਨਿਵਾਰਨ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਨੂੰ ਐੱਸਜੀਪੀਸੀ ਪ੍ਰਧਾਨ ਨੇ ਨਿੰਦਿਆ, ਕਿਹਾ- ਸਿੱਖ-ਕੌਮ ਨੂੰ ਸਾਜ਼ਿਸ਼ ਤਹਿਤ ਬਣਾਇਆ ਜਾ ਰਿਹਾ ਨਿਸ਼ਾਨਾ
ਪੁਲਿਸ ਨੂੰ ਨਕੇਲ ਕੱਸਣੀ ਚਾਹੀਦੀ: ਇਸ ਮੌਕੇ ਉਨ੍ਹਾਂ ਮਹਿੰਗੀ ਹੋਈ ਬਿਜਲੀ ਦੇ ਮੁੱਦੇ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਅੰਮ੍ਰਿਤਸਰ ਦੀ ਘਟਨਾ ਅਤੇ ਪਟਿਆਲਾ ਵਿੱਚ ਹੋਈ ਘਟਨਾ ਉੱਤੇ ਵੀ ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾ ਨਹੀਂ ਹੁੰਦਾ ਸੀ ਪਰ ਹੁਣ ਇਹ ਆਮ ਹੋ ਗਿਆ ਹੈ। ਇਸ ਉੱਤੇ ਸਰਕਾਰਾਂ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ ਅਤੇ ਪੁਲਿਸ ਨੂੰ ਵੀ ਨਕੇਲ ਕੱਸਣੀ ਚਾਹੀਦੀ ਹੈ। ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਾਘਵ ਚੱਢਾ ਮੰਗਣੀ ਵਿੱਚ ਜਾਣ ਉੱਤੇ ਕਿਹਾ ਕਿ ਸ਼ਗਨਾਂ ਦੇ ਦਿਨ ਚੱਲ ਰਹੇ ਹਨ। ਉਨ੍ਹਾਂ ਨੂੰ ਖੁਸ਼ੀ ਮਨਾ ਲੈਣ ਦਿਓ ਇਹ ਕਿਸੇ ਦੀ ਨਿੱਜੀ ਜ਼ਿੰਦਗੀ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਤਰਨਤਾਰਨ ਦੀ ਘਟਨਾ ਉੱਤੇ ਵੀ ਉਨ੍ਹਾਂ ਕਿਹਾ ਕਿ ਉਹ ਕਿਸੇ ਉੱਤੇ ਨਿਜੀ ਇਲਜ਼ਾਮ ਲਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੇ।