ਪੰਜਾਬ

punjab

ETV Bharat / state

ਕੋਰੋਨਾ ਕਾਲ 'ਚ ਯੋਗ ਦੀ ਮਹੱਤਤਾ - ਕੋਰੋਨਾ ਕਾਲ 'ਚ ਯੋਗ ਦੀ ਮਹੱਤਤਾ

ਇਸ ਸਾਲ ਛੇਵਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਦੇ ਯੋਗ ਦਿਵਸ ਦਾ ਥੀਮ ਹੈ ''ਘਰ ਵਿੱਚ ਯੋਗਾ ਅਤੇ ਪਰਿਵਾਰ ਨਾਲ ਯੋਗਾ'' ਹੈ।

ਛੇਵਾ ਅੰਤਰਰਾਸ਼ਟਰੀ ਯੋਗ ਦਿਵਸ
ਛੇਵਾ ਅੰਤਰਰਾਸ਼ਟਰੀ ਯੋਗ ਦਿਵਸ

By

Published : Jun 21, 2020, 7:03 AM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਕਰਕੇ ਪੂਰਾ ਵਿਸ਼ਵ ਸੰਕਟ ਵਿੱਚ ਹੈ। ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਹਰ ਵਿਅਕਤੀ ਆਪਣਾ ਇਮਿਊਨ ਸਿਸਟਮ ਮਜ਼ਬੂਤ ਕਰਨ ਲਈ ਪੌਸ਼ਟਿਕ ਖਾਣ-ਪੀਣ ਦੇ ਨਾਲ-ਨਾਲ ਯੋਗ ਨੂੰ ਵੀ ਪਹਿਲ ਦੇ ਰਿਹਾ। ਇਸ ਸੰਕਟ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।

ਛੇਵਾ ਅੰਤਰਰਾਸ਼ਟਰੀ ਯੋਗ ਦਿਵਸ

ਇਸ ਸਾਲ ਛੇਵਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਦੇ ਯੋਗ ਦਿਵਸ ਦਾ ਥੀਮ ਹੈ '' ਘਰ ਵਿੱਚ ਯੋਗਾ ਅਤੇ ਪਰਿਵਾਰ ਨਾਲ ਯੋਗਾ '' ਹੈ।

ਉੱਥੇ ਹੀ ਲੁਧਿਆਣਾ ਦੇ ਨਾਮਵਰ ਯੋਗ ਮਾਸਟਰ ਸੰਜੀਵ ਤਿਆਗੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਲੋਕਾਂ ਨੂੰ ਨਾ ਸਿਰਫ ਯੋਗਾ ਸਿਖਾ ਰਹੇ ਨੇ ਸਗੋਂ ਆਪਣੀ ਇਮਿਊਨਿਟੀ ਨੂੰ ਕਿਵੇਂ ਅਤੇ ਕਿਹੜੇ ਆਸਣਾਂ ਨਾਲ ਮਜ਼ਬੂਤ ਬਣਾਉਣੈ, ਇਸ ਦੀ ਵੀ ਜਾਣਕਾਰੀ ਦੇ ਰਹੇ ਹਨ, ਉਹ ਵੀ ਆਨ-ਲਾਈਨ।

ਉਨ੍ਹਾਂ ਨੇ ਇਸ ਦੌਰਾਨ ਦੋ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ। 50 ਘੰਟੇ ਲਗਾਤਾਰ ਯੋਗਾ ਸੈਸ਼ਨ ਚਲਾਉਣਾ ਅਤੇ ਨਾਲ 350 ਤੋਂ ਵਧੇਰੇ ਕੌਮੀ ਅਤੇ ਕੌਮਾਂਤਰੀ ਸੈਸ਼ਨ ਯੋਗਾ ਕਰਵਾ ਕੇ ਨਵੇਂ ਰਿਕਾਰਡ ਸਥਾਪਿਤ ਕਰ ਲਏ ਹਨ। ਇਸ ਸਬੰਧੀ ਸੰਜੀਵ ਤਿਆਗੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਟੀਚਾ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਰੋਗ ਮੁਕਤ ਕਰਨਾ ਹੈ। ਉਨ੍ਹਾਂ ਦੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣਾ ਹੈ।

ਦੱਸ ਦੇਈਏ ਕਿ ਕੌਮਾਤਰੀ ਯੋਗ ਦਿਵਸ ਦੀ ਸ਼ੁਰੂਆਤ 21 ਜੂਨ 2015 ਨੂੰ ਹੋਈ। ਦੁਨੀਆ ਜਾਣਦੀ ਹੈ ਕਿ ਯੋਗਾ ਭਾਰਤ ਵਿੱਚ ਸ਼ੁਰੂ ਹੋਇਆ ਤੇ ਜਦੋਂ ਨਰਿੰਦਰ ਮੋਦੀ 2014 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮਨ ਤੇ ਆਤਮਾ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਸੰਸਾਰ ਭਰ ਵਿੱਚ ਯੋਗ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਦਿਨ ਵੀ 21 ਜੂਨ ਦਾ ਚੁਣਿਆ ਕਿਉਂਕੀ ਇਹ ਦਿਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦੈ।

ਇਹ ਵੀ ਪੜੋ: ਪਿੰਡ ਤੋਲੇਵਾਲ 'ਚ ਸ਼ਹੀਦ ਗੁਰਬਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਜ਼ਿਕਰਯੋਗ ਹੈ ਕਿ 2018 ਨੂੰ ਚੌਥੇ ਕੌਮਾਂਤਰੀ ਯੋਗ ਦਿਵਸ ਮੌਕੇ ਬਾਬਾ ਰਾਮਦੇਵ ਨੇ ਰਾਜਸਥਾਨ ਦੇ ਕੋਟਾ ਵਿਚ ਯੋਗ ਅਭਿਆਸ ਕਰਨ ਵਾਲੀ ਸਭ ਤੋਂ ਵੱਡੀ ਭੀੜ ਜੁਟਾ ਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਗ੍ਹਾ ਬਣਾਈ। ਉਮੀਦ ਹੈ ਕਿ ਨਾ ਸਿਰਫ਼ ਭਾਰਤ ਵਾਸੀ ਬਲਕਿ ਸੰਸਾਰ ਭਰ ਦੇ ਲੋਕ ਯੋਗ ਰਾਹੀਂ ਕੋਰੋਨਾ ਵਰਗੀ ਮਹਾਂਮਾਰੀ ਨੂੰ ਮਾਤ ਦੇਣ ਵਿੱਚ ਕਾਮਯਾਬ ਰਹਿਣਗੇ।

ABOUT THE AUTHOR

...view details