ਪੰਜਾਬ

punjab

ETV Bharat / state

ਲੁਧਿਆਣਾ ਦੀ ਫੈਕਟਰੀ 'ਚ ਹੋਇਆ ਜ਼ਬਰਦਸਤ ਧਮਾਕਾ, 6 ਮਜ਼ਦੂਰ ਜ਼ਖ਼ਮੀ - ldh blast

ਲੁਧਿਆਣਾ 'ਚ ਫੋਕਲ ਬੈਂਕ ਨੇੜੇ ਸਥਿਤ ਵਿਕਰਮ ਇੰਡਸਟਰੀ 'ਚ ਹੋਇਆ ਜ਼ਬਰਦਸਤ ਧਮਾਕਾ। ਹਾਦਸੇ 'ਚ 6 ਮਜ਼ਦੂਰ ਜ਼ਖ਼ਮੀ। ਫੈਕਟਰੀ ਦੀ ਪੇਂਟ ਵਾਲੀ ਭੱਠੀ ਦਾ ਬਲਾਕ ਫਟਣ ਕਾਰਨ ਵਾਪਰਿਆ ਹਾਦਸਾ।

ਹਾਦਸੇ ਤੋਂ ਬਾਅਦ ਫੈਕਟਰੀ ਦੀ ਤਸਵੀਰ।

By

Published : Mar 16, 2019, 12:02 AM IST

ਲੁਧਿਆਣਾ: ਫੋਕਲ ਬੈਂਕ ਨੇੜੇ ਸਥਿਤ ਵਿਕਰਮ ਇੰਡਸਟਰੀ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਇਸ ਹਾਦਸੇ ਦੌਰਾਨ 6 ਮਜ਼ਦੂਰ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਬਿਲਡਿੰਗ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ। ਫੈਕਟਰੀ ਦੀ ਉੱਪਰਲੀ ਇਮਾਰਤ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ।


ਜਾਣਕਾਰੀ ਮੁਤਾਬਕ ਫੈਕਟਰੀ 'ਚ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ-ਤੇੜੇ ਦੀਆਂ ਇਮਾਰਤਾਂ ਵੀ ਪੂਰੀ ਤਰ੍ਹਾਂ ਹਿੱਲ ਗਈਆਂ। ਉਧਰ ਪੁਲਿਸ ਨੇ ਦੱਸਿਆ ਕਿ ਫੈਕਟਰੀ ਦੀ ਪੇਂਟ ਵਾਲੀ ਭੱਠੀ ਦਾ ਬਲਾਕ ਫਟਣ ਕਾਰਨ ਇਹ ਹਾਦਸਾ ਵਾਪਰਿਆ ਜਦਕਿ ਇਸ ਫ਼ੈਕਟਰੀ ਦੇ ਵਿੱਚ ਵੱਡੀ ਤਦਾਦ ਚ ਸਿਲੰਡਰ ਵੀ ਪਏ ਸਨ। ਫੈਕਟਰੀ ਦਾ ਮਾਲਕ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।


ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details