ਲੁਧਿਆਣਾ :ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਅੱਜ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਮੁੱਦਿਆਂ ਉਤੇ ਪ੍ਰੈਸ ਕਾਨਫਰੰਸ ਕੀਤੀ। ਉਥੇ ਹੀ ਪੰਜਾਬ ਵਿੱਚ ਬੀਤੇ ਦਿਨੀਂ ਆਏ ਹੜ੍ਹਾਂ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਦੀ ਅਣਗਿਹਲੀ ਦੱਸਿਆ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਵੀ ਹੁਣ ਪਾਣੀ ਲੈਣ ਤੋਂ ਮੁੱਕਰ ਗਏ। ਮਣੀਪੁਰ ਦੀ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਭਾਰਤ ਦੀ ਸਰਕਾਰ ਇਸ ਮੁੱਦੇ ਉਤੇ ਚਰਚਾ ਕਰਨ ਤੋਂ ਭੱਜ ਰਹੀ ਹੈ। ਜਦਕਿ ਵਿਦੇਸ਼ੀ ਮੁਲਕਾਂ ਵਿੱਚ ਇਸ ਸਬੰਧੀ ਚਰਚਾ ਹੋ ਰਹੀ ਹੈ।
ਲੁਧਿਆਣਾ ਪੁੱਜੇ ਸਿਮਰਨਜੀਤ ਮਾਨ ਨੇ ਕਿਹਾ- "ਜਿਉਂਦਾ ਰਿਹਾ ਤਾਂ ਸੰਗਰੂਰ ਤੋਂ ਹੀ ਲੜਾਂਗਾ ਚੋਣਾਂ", ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੀ ਕੀਤੀ ਟਿੱਪਣੀ - ਲੋਕ ਸਭਾ ਚੋਣਾਂ 2024
ਲੁਧਿਆਣਾ ਪਹੁੰਚੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਥੇ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਹਨ। ਉਨ੍ਹਾਂ ਨੇ ਇਥੇ ਗੁਰਬਾਣੀ ਪ੍ਰਸਾਰਣ ਮਾਮਲੇ ਉਤੇ ਵੀ ਟਿੱਪਣੀ ਕੀਤੀ ਹੈ।
ਸਾਡੀ ਪਾਰਟੀ ਨਾਲ ਨਹੀਂ ਕਰਨਾ ਚਾਹੁੰਦਾ ਕੋਈ ਗਠਜੋੜ :ਸਿਮਰਨਜੀਤ ਸਿੰਘ ਮਾਨ ਨੂੰ ਕੇਂਦਰ ਵਿੱਚ ਚੱਲ ਰਹੇ ਗਠਜੋੜ ਬਾਰੇ ਪੁੱਛਿਆਂ ਤਾਂ ਉਨ੍ਹਾ ਕਿਹਾ ਕਿ ਸਾਡੇ ਨਾਲ ਕੋਈ ਗਠਜੋੜ ਨਹੀਂ ਕਰਨਾ ਚਾਹੁੰਦਾ। ਸਾਰੀਆਂ ਪਾਰਟੀਆਂ ਸਾਨੂੰ ਮਾੜਾ ਸਮਝਦੀਆਂ ਹਨ। ਲੋਕ ਸਭਾ 2024 ਚੋਣਾਂ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਖਾਲਿਸਤਾਨ ਦੇ ਸਮਰਥਕਾਂ ਨੂੰ ਖੁਫੀਆਂ ਏਜੰਸੀਆਂ ਮਾਰ ਰਹੀਆਂ ਹਨ, ਉਸ ਤਰ੍ਹਾਂ ਜੇਕਰ ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਮੈਂ ਜੇਕਰ ਜਿਉਂਦਾ ਰਿਹਾ ਤਾਂ ਮੁੜ ਸੰਗਰੂਰ ਤੋਂ ਹੀ ਲੋਕ ਸਭਾ ਦੀ ਚੋਣ ਲੜਾਂਗਾ। ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਬਾਦਲਾਂ ਦੀ ਇਹ ਸਭ ਮਿਲੀਭੁਗਤ ਹੈ, ਜਿਸ ਕਰਕੇ ਮੁੜ ਇਕੋ ਚੈਨਲ ਨੂੰ ਇਹ ਅਧਿਕਾਰ ਦਿੱਤੇ ਜਾ ਰਹੇ ਨੇ।
ਗੈਰਤਜਰਬੇਕਾਰ ਪੰਜਾਬ ਸਰਕਾਰ :ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀ ਬਜ਼ੁਰਗ ਪੈਨਸ਼ਨ ਵਾਲੀ ਨੀਤੀ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਜ਼ਰੂਰਤਮੰਦ ਇਸ ਸਹੂਲਤ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਂ ਕਿਹਾ ਕਿ ਸਰਕਾਰ ਵੱਲੋਂ ਆਮਦਨ 60 ਹਜ਼ਾਰ ਰੁਪਏ ਰੱਖੀ ਗਈ ਹੈ ਇਸ ਨੂੰ ਵਧਾ ਕੇ 3 ਲੱਖ ਰੁਪਏ ਤੋਂ 5 ਲੱਖ ਰੁਪਏ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਗਲਤੀਆਂ ਦੇ ਚੱਲਦਿਆਂ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਲੋਕ ਪ੍ਰਭਾਵਿਤ ਹੋਏ ਹਨ। ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਪਹਿਲਾਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੈਰ ਤਜਰਬੇਕਾਰ ਸਰਕਾਰ ਹੈ। ਉਨ੍ਹਾਂ ਨੇ ਪੰਜਾਬ ਵੱਲੋਂ ਰਾਜਸਥਾਨ ਨੂੰ ਜਾਣ ਵਾਲੀ ਨਹਿਰ ਦਾ ਵੀ ਜ਼ਿਕਰ ਕੀਤਾ, ਉਨ੍ਹਾਂ ਕਿਹਾ ਕਿ ਪਾਣੀ ਵੰਡਣ ਦੀ ਗੱਲ ਕਰਨ ਵਾਲੀਆਂ ਸਰਕਾਰਾਂ ਹੜ੍ਹ ਵਰਗੇ ਦੁੱਖ ਨਹੀਂ ਵੰਡਦੀਆਂ।