ਲੁਧਿਆਣਾ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਲੋਕ ਘਰੋਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ, ਕਿਸੇ ਤਰ੍ਹਾਂ ਦਾ ਇਕੱਠ ਨਹੀਂ ਕਰ ਰਹੇ ਹਨ। ਉੱਥੇ ਹੀ ਕੁਝ ਲੋਕਾਂ ਨੇ ਆਪਣੇ ਵਿਆਹ ਨੂੰ ਰੋਕ ਦਿੱਤਾ ਹੈ। ਪਰ ਕੁਝ ਅਜਿਹੇ ਵੀ ਲੋਕ ਹਨ, ਜੋ ਸਾਦੇ ਵਿਆਹਾਂ 'ਚ ਵਿਸ਼ਵਾਸ ਰੱਖਦੇ ਹਨ ਅਤੇ ਹਾਲਾਤਾਂ ਦੇ ਮੁਤਾਬਕ ਹੀ ਵਿਆਹ ਕਰ ਰਹੇ ਹਨ।
ਇਸ ਦੀ ਜਿਊਂਦੀ ਜਾਗਦੀ ਮਿਸਾਲ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਪੇਸ਼ ਕੀਤੀ ਹੈ। ਜਿਨ੍ਹਾਂ ਨੇ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਹੀ ਆਪਣੇ ਬੇਟੇ ਦਾ ਵਿਆਹ ਸਾਦੇ ਤਰੀਕੇ ਨਾਲ ਕੀਤਾ। ਸਾਦੇ ਢੰਗ ਨਾਲ ਕੀਤੇ ਗਏ ਇਸ ਵਿਆਹ 'ਚ ਸਿਰਫ਼ ਗੁਰਦੁਆਰਾ ਸਾਹਿਬ ਲਾਵਾਂ ਲਈਆਂ ਗਈਆਂ।