ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਨੂੰ ਕਰਫਿਊ ਦੌਰਾਨ ਵਿਆਹਾਂ ਨੂੰ ਸਾਦਾ ਬਣਾਉਣਾ ਪੈ ਰਿਹਾ ਹੈ ਤੇ ਧੂਮਧਾਮ ਨਾਲ ਵਿਆਹ ਕਰਨਾ ਹੁਣ ਇੱਕ ਦੂਰ ਦਾ ਸੁਪਨਾ ਬਣ ਗਿਆ ਹੈ। ਅਜਿਹਾ ਹੀ ਇੱਕ ਸਧਾਰਨ ਵਿਆਹ ਜਗਰਾਓਂ ਦੇ ਮਨਦੀਪ ਸਿੰਘ ਦਾ ਹੋਇਆ, ਜੋ ਸਿਰਫ਼ ਪੰਜ ਬਰਾਤੀਆਂ ਤੱਕ ਸੀਮਤ ਸੀ। ਇਸ ਬਾਰੇ ਲਾੜੇ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਉਸ ਦਾ ਵਿਆਹ ਸਾਦੇ ਤਰੀਕੇ ਨਾਲ ਹੋਵੇ।
ਲੁਧਿਆਣਾ: ਕੋਵਿਡ-19 ਕਾਰਨ ਹੋਇਆ ਸਾਦਾ ਵਿਆਹ, ਲਾੜਾ ਹੋਇਆ ਖ਼ੁਸ਼ - ਕੋਵਿਡ-19
ਕੋਰੋਨਾ ਵਾਇਰਸ ਲੱਗੇ ਕਰਫਿਊ ਦੌਰਾਨ ਲੁਧਿਆਣਾ ਦੇ ਇੱਕ ਵਿਅਕਤੀ ਵੱਲੋਂ ਸਾਦਾ ਵਿਆਹ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਸਿਰਫ਼ 5 ਘਰ ਦੇ ਮੈਂਬਰਾਂ ਨੂੰ ਜਾਣ ਦੀ ਇਜ਼ਾਜਤ ਮਿਲੀ ਸੀ।
ਫ਼ੋਟੋ
ਕੁਦਰਤੀ ਕਰਫਿਊ ਕਾਰਨ ਵਿਆਹ ਵਿੱਚ ਸਿਰਫ 5 ਰਿਸ਼ਤੇਦਾਰ ਸ਼ਾਮਲ ਹੋ ਸਕੇ, ਜਿਸ ਵਿੱਚ ਉਸਦੇ ਮਾਤਾ ਪਿਤਾ, ਭਰਾ ਅਤੇ ਮਾਮਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਆਪੋ ਆਪਣੇ ਖੇਤਰਾਂ ਦੇ ਪ੍ਰਸ਼ਾਸਨ ਦੀ ਮਨਜ਼ੂਰੀ ਲਈ ਗਈ ਸੀ ਤੇ ਸਿਰਫ 5 ਲੋਕਾਂ ਨੂੰ ਜਾਣ ਦੀ ਇਜਾਜ਼ਤ ਮਿਲੀ ਸੀ।
ਇਸ ਤੋਂ ਇਲਾਵਾ ਲਾੜੇ ਨੇ ਕਿਹਾ ਕਿ ਉਹ ਇਸ ਗੱਲ ਤੋਂ ਦੁਖੀ ਨਹੀਂ ਹੈ ਕਿ ਉਸਦਾ ਵਿਆਹ ਧੂਮਧਾਮ ਨਾਲ ਨਹੀਂ ਹੋਇਆ ਸੀ ਕਿਉਂਕਿ ਪਹਿਲਾ ਤੋਂ ਹੀ ਉਹ ਸਧਾਰਨ ਵਿਆਹ ਦੇ ਹੱਕ ਵਿੱਚ ਸੀ। ਇਸ ਦੇ ਨਾਲ ਹੀ ਲਾੜੇ ਦੇ ਮਾਪਿਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।