ਲੁਧਿਆਣਾ: ਪੰਜਾਬ ਵਿੱਚ ਕਰਫਿਊ ਦੇ ਕਾਰਨ ਜਿੱਥੇ ਮੈਰਿਜ ਪੈਲੇਸ, ਰੈਸਟੋਰੈਂਟ ਅਤੇ ਹੋਟਲ ਆਦਿ ਬੰਦ ਨੇ ਉੱਥੇ ਹੀ ਕਿਸੇ ਵੀ ਤਰ੍ਹਾਂ ਦੇ ਇਕੱਠ ਤੋਂ ਲੋਕਾਂ ਨੂੰ ਮਨਾਹੀ ਹੈ। ਲੁਧਿਆਣਾ ਵਿੱਚ ਅਜਿਹੀ ਇੱਕ ਮਿਸਾਲ ਪੇਸ਼ ਕਰ ਦੇਣ ਵਾਲਾ ਵਿਆਹ ਹੋਇਆ ਹੈ, ਜਿੱਥੇ ਲਾੜਾ ਆਪਣੀ ਲਾੜੀ ਨੂੰ ਮੋਟਰ ਸਾਈਕਲ 'ਤੇ ਹੀ ਲੈ ਕੇ ਆਇਆ, ਨਾ ਕੋਈ ਬੈਂਡ ਬਾਜਾ, ਨਾ ਮਹਿੰਗੀਆਂ ਗੱਡੀਆਂ, ਨਾ ਰਿਸ਼ਤੇਦਾਰ। ਜੋੜੇ ਵੱਲੋਂ ਇੱਕ ਦਮ ਸਾਦਾ ਵਿਆਹ ਕੀਤਾ ਗਿਆ, ਜਿਸ ਵਿੱਚ ਮਹਿਜ 1000 ਰੁਪਏ ਦਾ ਖਰਚਾ ਆਇਆ। ਲੁਧਿਆਣਾ ਪੁਲਿਸ ਵੱਲੋਂ ਵੀ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਕੇਕ ਕੱਟ ਕੇ ਵਧਾਈ ਦਿੱਤੀ ਗਈ।
ਲੁਧਿਆਣਾ 'ਚ ਇੱਕ ਜੋੜੇ ਨੇ ਕਾਇਮ ਕੀਤੀ ਮਿਸਾਲ, 1000 ਰੁਪਏ 'ਚ ਕੀਤਾ ਵਿਆਹ
ਲੁਧਿਆਣਾ ਵਿੱਚ ਅਜਿਹਾ ਹੀ ਇੱਕ ਮਿਸਾਲ ਪੇਸ਼ ਕਰ ਦੇਣ ਵਾਲਾ ਵਿਆਹ ਹੋਇਆ ਹੈ, ਜਿੱਥੇ ਲਾੜਾ ਆਪਣੀ ਲਾੜੀ ਨੂੰ ਮੋਟਰ ਸਾਈਕਲ 'ਤੇ ਹੀ ਲੈ ਕੇ ਆਇਆ। ਨਾ ਕੋਈ ਬੈਂਡ ਬਾਜਾ, ਨਾ ਮਹਿੰਗੀਆਂ ਗੱਡੀਆਂ, ਨਾ ਰਿਸ਼ਤੇਦਾਰ ਸਗੋਂ ਜੋੜੇ ਨੇ ਸਾਦਾ ਵਿਆਹ ਕੀਤਾ, ਉਹ ਵੀ ਮਹਿਜ 1000 ਰੁਪਏ ਦੇ ਖਰਚੇ 'ਤੇ।
simple marriage by a couple in ludhiana
ਲਾੜੇ ਅਸ਼ੇਸ਼ ਨੇ ਦੱਸਿਆ ਕਿ 9 ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਉਨ੍ਹਾਂ ਦੀਆਂ ਲਾਵਾਂ ਹੋਈਆਂ ਅਤੇ ਸਮਾਜ ਨੂੰ ਵੀ ਉਨ੍ਹਾਂ ਨੇ ਸਾਦੇ ਵਿਆਹ ਕਰਵਾਉਣ ਦਾ ਸੁਨੇਹਾ ਦਿੱਤਾ। ਉਧਰ ਲਾੜੀ ਵੀ ਸਾਦੇ ਵਿਆਹ ਤੋਂ ਖੁਸ਼ ਹੈ ਅਤੇ ਉਨ੍ਹਾਂ ਕਿਹਾ ਕਿ ਫ਼ੋਕੀ ਸ਼ਾਨੋ ਸ਼ੋਕਤ ਵਿਖਾਉਣ ਲਈ ਲੱਖਾਂ ਰੁਪਏ ਵਿਆਹ 'ਤੇ ਖਰਚਣਾ ਕੋਈ ਸਮਝਦਾਰੀ ਨਹੀਂ।