ਲੁਧਿਆਣਾ: ਸਿਮਰਜੀਤ ਬੈਂਸ ਦੇ ਪੀਏ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ । ਸਿਮਰਜੀਤ ਬੈਂਸ ਦਾ ਭਰਾ ਕਰਮਜੀਤ ਬੈਂਸ ਦੋ ਦਿਨਾਂ ਰਿਮਾਂਡ 'ਤੇ ਹੈ, ਜਿਸ ਦੀ ਪੇਸ਼ੀ ਕੱਲ੍ਹ ਹੋਵੇਗੀ। ਬੈਂਸ ਦੇ ਆਤਮ ਸਮਰਪਣ ਕਰਨ 'ਤੇ ਸ਼ਸ਼ੋਪੰਜ ਜਾਰੀ ਹੈ।
ਬਲਾਤਕਾਰ ਮਾਮਲੇ ਦੇ 'ਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਅੱਜ ਵੀ ਅਦਾਲਤ ਦੇ ਅੰਦਰ ਆਤਮ ਸਮਰਪਣ ਨਹੀ ਕੀਤਾ ਗਿਆ। ਜਦੋਂਕਿ ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨੀਂ ਮਲੇਰਕੋਟਲਾ ਤੋਂ ਗ੍ਰਿਫ਼ਤਾਰ ਕੀਤੇ ਉਨ੍ਹਾਂ ਦੇ ਪੀਏ ਸੁਖਚੈਨ ਸਿੰਘ ਨੂੰ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਸੌਂਪਿਆ ਹੈ।
ਰਿਮਾਂਡ ਦੇ ਦੌਰਾਨ ਪੁਲਿਸ ਵੱਲੋਂ ਹੁਣ ਸੁਖਚੈਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਹ ਮੋਬਾਇਲ ਜਿਸ ਦੀ ਸਾਰਿਆਂ ਨੂੰ ਭਾਲ ਹੈ ਅਤੇ ਉਸ ਤੋਂ ਅਹਿਮ ਖੁਲਾਸੇ ਹੋ ਸਕਦੇ ਹਨ। ਉਸ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀ। ਕੱਲ੍ਹ ਯਾਨੀ ਮੰਗਲਵਾਰ ਨੂੰ ਸਿਮਰਜੀਤ ਸਿੰਘ ਬੈਂਸ 'ਤੇ ਛੋਟੇ ਭਰਾ ਕਰਮਜੀਤ ਬੈਂਸ ਦੀ ਵੀ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਹੈ ਬੀਤੇ ਦਿਨ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ।