ਪੰਜਾਬ

punjab

ETV Bharat / state

ਸੰਨੀ ਕੈਂਥ ਮਾਮਲੇ 'ਚ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ 48 ਘੰਟੇ ਦਾ ਅਲਟੀਮੇਟਮ - bains brother

ਲੋਕ ਇਨਸਾਫ ਪਾਰਟੀ ਦੇ ਵਰਕਰਾਂ ਸੰਨੀ ਕੈਂਥ ਕੁੱਟਮਾਰ ਮਾਮਲੇ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।

ਸੰਨੀ ਕੈਂਥ ਮਾਮਲੇ 'ਚ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ 48 ਘੰਟੇ ਦਾ ਅਲਟੀਮੇਟਮ
ਸੰਨੀ ਕੈਂਥ ਮਾਮਲੇ 'ਚ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ 48 ਘੰਟੇ ਦਾ ਅਲਟੀਮੇਟਮ

By

Published : Aug 10, 2020, 3:56 PM IST

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸੰਨੀ ਕੈਂਥ ਨਾਲ ਹੋਈ ਕੁੱਟਮਾਰ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਹੈ। ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਨੀ ਕੈਂਥ 'ਤੇ ਹਮਲਾ ਕਰਨ ਵਾਲੇ ਕਾਂਗਰਸੀ ਵਰਕਰਾਂ ਵਿਰੁੱਧ ਬਣਦੀਆਂ ਧਰਾਵਾਂ ਨਾ ਲੱਗੀਆਂ ਤਾਂ ਉਹ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੇ, ਜਿਸ ਤਹਿਤ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਮਿਸ਼ਨਰ ਦੇ ਕੰਮਾਂ ਦਾ ਕੱਚਾ-ਚਿੱਠਾ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਜਾਵੇਗਾ।

ਸੰਨੀ ਕੈਂਥ ਮਾਮਲੇ 'ਚ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ 48 ਘੰਟੇ ਦਾ ਅਲਟੀਮੇਟਮ
ਸਿਮਰਨਜੀਤ ਬੈਂਸ ਨੇ ਕਿਹਾ ਕਿ ਇਹ ਹਮਲਾ ਲੋਕਤੰਤਰ ਦਾ ਸ਼ਰੇਆਮ ਘਾਣ ਹੈ। ਉਨ੍ਹਾਂ ਕਿਹਾ ਕਿ ਜੋ ਹਮਲਾ ਕੀਤਾ ਗਿਆ ਹੈ ਉਹ ਸੋਚੀ ਸਮਝੀ ਸਾਜ਼ਿਸ਼ ਤਹਿਤ ਪੁਲਿਸ ਦੀ ਸ਼ਹਿ 'ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਲਾਅ ਐਂਡ ਆਰਡਰ ਨੂੰ ਸਾਂਭਣ 'ਚ ਫੇਲ ਸਾਬਤ ਹੋਏ ਹਨ, ਜੋ ਸੱਤਾਧਿਰ ਦੇ ਆਗੂਆਂ ਦੀ ਕਠਪੁਤਲੀ ਬਣੇ ਹੋਏ ਹਨ।


ਉਨ੍ਹਾਂ ਕਿਹਾ ਕਿ ਇਹ ਪੁਲਿਸ ਕਮਿਸ਼ਨਰ ਸ਼ਹਿਰ ਲੁਧਿਆਣਾ ਦਾ ਲਾਅ ਐਂਡ ਆਰਡਰ ਸਾਂਭਣ ਦੇ ਯੋਗ ਨਹੀਂ ਹੈ, ਸਗੋਂ ਸਿਰਫ਼ ਖ਼ੁਸ਼ਾਮਦੀ ਕਰਨ ਦੇ ਕਾਬਿਲ ਹੈ ਉਨ੍ਹਾਂ ਕਿਹਾ ਕਿ ਇਹ ਦਸਤਾਰ ਦੀ ਹੋਈ ਬੇਅਦਬੀ ਵੀ ਪੁਲਿਸ ਕਮਿਸ਼ਨਰ ਨੇ ਆਪਣੀ ਪੁਲਿਸ ਦੀ ਏਜੰਸੀ ਤੋਂ ਕਰਵਾਈ ਹੈ। ਬੈਂਸ ਨੇ ਕਿਹਾ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਮਿਸ਼ਨਰ ਵੱਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਘਟੀਆ ਕੰਮਾਂ ਦਾ ਸਾਰਾ ਕੱਚਾ-ਚਿੱਠਾ ਲੋਕਾਂ ਅੱਗੇ ਰੱਖਣਗੇ।

ਬੈਂਸ ਨੇ ਕਿਹਾ ਕਿ ਜੇਕਰ 48 ਘੰਟਿਆਂ ਅੰਦਰ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਮਰਥਕਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੇ। ਇਸੇ ਲੜੀ ਵਿੱਚ ਉਹ ਕੱਲ 11 ਵਜੇ ਧਰਨੇ ਦੇਣਗੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਆਪਣੇ ਹੱਕ ਦੀ ਆਵਾਜ਼ ਲਈ ਪਿੱਛੇ ਨਹੀਂ ਹਟੇਗੀ।

ABOUT THE AUTHOR

...view details