ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਥਾਨਕ ਸਰਕਾਰਾਂ ਦੇ ਵਿਭਾਗ ਨੂੰ 2 ਸਾਲਾਂ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਮੁਕੰਮਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਬੁੱਢੇ ਨਾਲੇ ਦੀ ਸਫਾਈ ਲਈ ਲੱਗਭੱਗ 200 ਕਰੋੜ ਰੁਪਏ ਦਾ ਯੋਗਦਾਨ ਕੇਂਦਰ ਸਰਕਾਰ ਵੱਲੋਂ ਵੀ ਦਿੱਤਾ ਜਾਣਾ ਹੈ ਜਦ ਕਿ 300 ਕਰੋੜ ਰੁਪਿਆ ਪੰਜਾਬ ਸਰਕਾਰ ਅਤੇ 100 ਕਰੋੜ ਰੁਪਏ ਨਿੱਜੀ ਸਨਅਤਕਾਰਾਂ ਤੋਂ ਇਕੱਤਰ ਕੀਤੇ ਜਾਣਗੇ। ਬੁੱਢੇ ਨਾਲੇ ਦੀ ਸਫਾਈ ਲਈ ਸਰਕਾਰੀ ਐਲਾਨ ਦਾ ਸਿਹਰਾ ਬੈਂਸ ਨੇ ਈਟੀਵੀ ਭਾਰਤ ਦੇ ਸਿਰ ਬੰਨਿਆ
ਬੁੱਢੇ ਨਾਲੇ ਦੀ ਸਫਾਈ ਲਈ ਸਰਕਾਰੀ ਐਲਾਨ ਦਾ ਸਿਹਰਾ ਬੈਂਸ ਨੇ ਈਟੀਵੀ ਭਾਰਤ ਦੇ ਸਿਰ ਬੰਨਿਆ - ਬੁੱਢੇ ਨਾਲੇ ਦੀ ਸਫਾਈ ਲਈ ਬਜਟ
ਈਟੀਵੀ ਭਾਰਤ ਪੰਜਾਬ ਨੇ ਲੁਧਿਆਣੇ ਵਿਚਲੇ ਬੁੱਢੇ ਨਾਲੇ ਦੀ ਮਾੜੀ ਹਾਲਤ ਨੂੰ ਲੈਕੇ ਵਿਸ਼ੇਸ਼ ਲਹਿਰ ਪ੍ਰਚੰਡ ਕੀਤੀ ਸੀ। ਨਾਲੇ ਦੀ ਗੰਦਗੀ ਕਾਰਨ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰੂ ਘਰ, ਇਨਸਾਨੀ ਜ਼ਿੰਦਗੀਆਂ ਨਾਲ ਲਵਰੇਜ਼ ਪਿੰਡਾਂ ਦੀ ਜ਼ਿੰਦਗੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਸੀ। ਈਟੀਵੀ ਭਾਰਤ ਦੀ ਇਸ ਲਹਿਰ ਨੂੰ ਲੋਕਾਂ ਦਾ ਸਾਥ ਮਿਲਿਆ, ਪਿਛਲੀ 14 ਅਗਸਤ ਨੂੰ ਈਟੀਵੀ ਭਾਰਤ ਦੀ ਟੀਮ ਨੇ ਲੁਧਿਆਣਾ ਵਿਖੇ ਪ੍ਰਭਾਵਿਤ ਪਿੰਡਾਂ ਵਾਸੀਆਂ ਸਮੇਤ ਗੈਰ ਸਰਕਾਰੀ ਸੰਸਥਾਵਾਂ ਨੂੰ ਨਾਲ ਲੈਕੇ ਗੰਦੇ ਪਾਣੀ ਦੇ ਸੈਂਪਲ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੂੰ ਦਿੱਤੇ ਸਨ। ਉਸ ਉਪਰ ਸਰਕਾਰ ਨੇ ਗੌਰ ਕਰਦਿਆਂ ਵੱਡਾ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਈਟੀਵੀ ਭਾਰਤ ਵੱਲੋਂ ਇੱਕ ਮਹੀਨਾ ਲਗਾਤਾਰ ਬੁੱਢੇ ਨਾਲੇ ਨੂੰ ਲੈ ਕੇ ਮੁਹਿੰਮ ਚਲਾਈ ਗਈ ਸੀ ਅਤੇ ਇਸ ਦੌਰਾਨ ਪੰਜਾਬ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਗੰਦੇ ਨਾਲੇ ਦੇ ਪਾਣੀ ਦੇ ਅਤੇ ਲੋਕਾਂ ਦੇ ਘਰਾਂ ਦੇ ਸੈਂਪਲ ਵੀ ਦਿੱਤੇ ਗਏ ਸਨ। ਲਗਾਤਾਰ ਚੱਲੀ ਮੁਹੀਮ ਦੇ ਅਸਰ ਕਾਰਨ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫਾਈ ਲਈ ਐਲਾਨ ਕਰ ਦਿੱਤਾ ਹੈ।
ਦੂਜੇ ਪਾਸੇ ਈਟੀਵੀ ਭਾਰਤ ਵੱਲੋਂ ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਲਈ ਲਗਾਤਾਰ ਚਲਾਈ ਗਈ ਮੁਹਿੰਮ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵਿਸ਼ੇਸ਼ ਤੌਰ 'ਤੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਈ.ਟੀ.ਵੀ. ਦੀ ਸਖ਼ਤ ਮਿਹਨਤ ਸਦਕਾ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਖਬਰਾਂ ਨਸ਼ਰ ਹੋਈਆ ਜਿਸਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫ਼ਾਈ ਲਈ ਬਜਟ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਦਾ ਫਾਇਦਾ ਉਦੋਂ ਹੀ ਹੋਵੇਗਾ ਜਦ ਜ਼ਮੀਨੀ ਪੱਧਰ 'ਤੇ ਇਹ ਸਾਰੇ ਪੈਸੇ ਬੁੱਢੇ ਨਾਲੇ ਦੀ ਸਫ਼ਾਈ 'ਤੇ ਲਾਏ ਜਾਣਗੇ ਅਤੇ ਬੁੱਢੇ ਨਾਲੇ ਦੀ ਨੁਹਾਰ ਬਦਲੀ ਜਾਵੇਗੀ।