ਪੰਜਾਬ

punjab

ETV Bharat / state

ਬੈਂਸ vs ਬਿੱਟੂ: 'ਲੋਕਾਂ ਖ਼ਿਲਾਫ਼ ਬੋਲਣ ਨਾਲ ਸਾਂਸਦ ਦਾ ਫ਼ਰਜ਼ ਨਹੀਂ ਪੂਰਾ ਹੋ ਜਾਂਦਾ' - simarjit bains

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਰਵਨੀਤ ਬਿੱਟੂ ਖ਼ਿਲਾਫ਼ ਲੋਕ ਸਭਾ ਚੋਣ ਲੜ ਚੁੱਕੇ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਦਾ ਹੁਣ ਪੰਜਾਬ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ।

ਸਿਮਰਜੀਤ ਬੈਂਸ
ਸਿਮਰਜੀਤ ਬੈਂਸ

By

Published : Jul 21, 2020, 6:08 PM IST

ਲੁਧਿਆਣਾ: ਬੀਤੇ ਦਿਨੀਂ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਰੱਖਿਆ ਗਿਆ ਨੀਂਹ ਪੱਥਰ ਇੱਕ ਨੌਜਵਾਨ ਵੱਲੋਂ ਤੋੜ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।

ਲੋਕਾਂ ਖ਼ਿਲਾਫ਼ ਬੋਲਣ ਨਾਲ ਸਾਂਸਦ ਦਾ ਫ਼ਰਜ਼ ਨਹੀਂ ਪੂਰਾ ਹੋ ਜਾਂਦਾ'

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਰਵਨੀਤ ਬਿੱਟੂ ਖ਼ਿਲਾਫ਼ ਲੋਕ ਸਭਾ ਚੋਣ ਲੜ ਚੁੱਕੇ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਦਾ ਹੁਣ ਪੰਜਾਬ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ ਖ਼ਾਸ ਕਰਕੇ ਲੁਧਿਆਣਾ ਦੇ ਵਿੱਚ ਕਿਉਂਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਇੱਥੇ ਵਿਖਾਈ ਹੀ ਨਹੀਂ ਦਿੱਤੇ।

ਸਿਮਰਜੀਤ ਬੈਂਸ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਹੁਣ ਲੁਧਿਆਣਾ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੀਆਂ ਨਿੱਤ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਲੱਗਦੀਆਂ ਹਨ। ਬੈਂਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਦੇ ਜਥੇਦਾਰ ਖ਼ਿਲਾਫ਼ ਕਦੇ ਗਰਮ ਖਿਆਲੀਆਂ ਦੇ ਖ਼ਿਲਾਫ਼ ਜਾਂ ਫਿਰ ਕਦੇ ਪੰਜਾਬੀ ਗਾਇਕਾਂ ਦੇ ਖ਼ਿਲਾਫ਼ ਬੋਲਣ ਨਾਲ ਮੈਂਬਰ ਪਾਰਲੀਮੈਂਟ ਦਾ ਫਰਜ਼ ਪੂਰਾ ਨਹੀਂ ਹੋ ਜਾਂਦਾ।

ਬੈਂਸ ਨੇ ਕਿਹਾ ਕਿ ਆਪਣੇ ਹਲਕੇ ਵਿੱਚ ਉਹ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਉਂਦੇ, ਬੈਂਸ ਨੇ ਕਿਹਾ ਕਿ ਜੇਕਰ ਲੋਕਾਂ ਦੇ ਕੰਮ ਕਰਵਾਏ ਹੁੰਦੇ ਤਾਂ ਅੱਜ ਇਹ ਵਿਰੋਧ ਨਾ ਸਹਿਣਾ ਪੈਂਦਾ ਨੀਂਹ ਪੱਥਰ ਤਾਂ ਰੱਖ ਦਿੱਤੇ ਪਰ ਵਿਕਾਸ ਹੱਲ ਵੀ ਅਧੂਰੇ ਹਨ।

ABOUT THE AUTHOR

...view details