ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਮਿੱਟੀ ਦੇ ਤੇਲ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ। ਬੈਂਸ ਨੇ ਕਿਹਾ ਕਿ ਕੇਂਦਰੀ ਪੈਟਰੋਲੀਅਮ ਵਿਭਾਗ ਵੱਲੋਂ ਇਹ ਜੋ ਮਿੱਟੀ ਦਾ ਤੇਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰਾਂ ਲਈ 61 ਲੱਖ ਲੀਟਰ ਤੇਲ ਸਸਤੀ ਕੀਮਤਾਂ 'ਤੇ ਦਿੱਤਾ ਗਿਆ ਸੀ, ਜਿਸ ਨੂੰ ਮਹਿੰਗੀਆਂ ਕੀਮਤਾਂ 'ਤੇ ਬਾਜ਼ਾਰ 'ਚ ਵੇਚਿਆ ਗਿਆ।
ਬੈਂਸ ਨੇ ਇਸ ਮੌਕੇ ਇੱਕ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਕੇਂਦਰੀ ਪੈਟਰੋਲੀਅਮ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ 61 ਲੱਖ ਲੀਟਰ ਮਿੱਟੀ ਦਾ ਤੇਲ ਪੰਜਾਬ 'ਚ ਭੇਜਿਆ ਗਿਆ ਸੀ ਤਾਂ ਜੋ ਗੁਰਦੁਆਰਾ ਸਾਹਿਬਾਨਾਂ 'ਚ ਲੰਗਰ ਨਿਰੰਤਰ ਚੱਲ ਸਕੇ ਪਰ ਲੱਗਭਗ 38 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਤਾ ਗਿਆ ਸੀ। ਇਸ ਤੇਲ 'ਚੋਂ ਕੁੱਝ ਹਿੱਸਾ ਗੁਰਦੁਆਰਾ ਸਾਹਿਬਾਨਾਂ 'ਚ ਵਰਤਿਆ ਗਿਆ ਬਾਕੀ ਪੰਜਾਬ ਦੇ ਡਿਪੂਆਂ ਨੂੰ ਭੇਜ ਦਿੱਤਾ ਗਿਆ ਜੋ ਇਸ ਨੂੰ 62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਗਿਆ।