ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਬੀਤੇ ਦਿਨ ਲੁਧਿਆਣਾ 'ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਤੋਂ ਖੋਹੇ ਮਹਿਕਮੇ ਨੂੰ ਲੈ ਕੇ ਕਿਹਾ ਕਿ ਇਹ ਤਾਂ ਹੋਣਾ ਹੀ ਸੀ।
ਸਿੱਧੂ 'ਤੇ ਗਾਜ ਡਿੱਗਣੀ ਤੈਅ ਸੀ: ਸਿਮਰਜੀਤ ਬੈਂਸ - ਸਿਮਰਜੀਤ ਬੈਂਸ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਿੱਧੂ ਤੋਂ ਖੋਹੇ ਮਹਿਕਮੇ ਨੂੰ ਲੈ ਕੇ ਕਿਹਾ ਕਿ ਸਿੱਧੂ 'ਤੇ ਗਾਜ ਡਿੱਗਣੀ ਤੈਅ ਸੀ।
ਪੰਜਾਬ ਕੈਬਿਨੇਟ ਦੇ ਵਿਸਥਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਦਲੇ ਮਹਿਕਮੇ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਸਿੱਧੂ 'ਤੇ ਗਾਜ ਡਿੱਗਣੀ ਤੈਅ ਸੀ। ਸਿੱਧੂ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਪਰ ਕਾਂਗਰਸ ਹਾਈਕਮਾਨ ਸੈਂਟਰ 'ਚ ਕਮਜ਼ੋਰ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੋਈ ਐਕਸ਼ਨ ਨਹੀਂ ਲੈ ਸਕਦੀ, ਇਸੇ ਕਾਰਨ ਸਿੱਧੂ 'ਤੇ ਗਾਜ ਡਿੱਗੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਚਾਹੁਣ ਉਹ ਉਨ੍ਹਾਂ ਦੀ ਪਾਰਟੀ 'ਚ ਵਾਪਸ ਆ ਸਕਦੇ ਹਨ।
ਉਨ੍ਹਾਂ ਲੁਧਿਆਣਾ 'ਚ ਹੋਈ ਲੜਾਈ ਬਾਰੇ ਕਿਹਾ ਕਿ ਰੱਬ ਇੱਕ ਹੈ ਅਤੇ ਇਸ ਕਰਕੇ ਸਾਨੂੰ ਧਰਮ ਦੇ ਨਾਂ 'ਤੇ ਆਪਸ 'ਚ ਨਹੀਂ ਲੜਨਾ ਚਾਹੀਦਾ। ਲੋਕ ਸਿਰਫ਼ ਅਖ਼ਬਾਰਾਂ ਅਤੇ ਟੀਵੀ ਦੀਆਂ ਸੁਰਖੀਆਂ ਬਟੋਰਨ ਲਈ ਅਜਿਹੇ ਕੰਮ ਕਰਦੇ ਹਨ ਤੇ ਭੋਲੇ ਭਾਲੇ ਲੋਕਾਂ ਨੂੰ ਆਪਸ 'ਚ ਲੜਾਉਂਦੇ ਹਨ।