ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੀਨੀਅਰ ਸਿਟੀਜ਼ਨ ਤੋਂ 15000 ਦੀ ਰਿਸ਼ਵਤ ਲੈਂਦਾ ਨਗਰ ਨਿਗਮ ਦੇ ਇੱਕ ਅਫ਼ਸਰ ਸਬੰਧੀ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ।
ਉਨ੍ਹਾਂ ਵੱਲੋਂ ਫੇਸਬੁੱਕ 'ਤੇ ਪਾਈ ਵੀਡੀਓ ਵਿੱਚ ਪੀੜਤ ਦੱਸ ਰਿਹਾ ਹੈ ਕਿ ਸਰਕਾਰੀ ਅਫ਼ਸਰ ਨੇ ਉਸ ਕੋਲੋਂ ਸਬਮਰਸੀਬਲ ਪੰਪ ਲਗਾਉਣ ਤੇ ਪਲਾਟ ਦਾ ਨੰਬਰ ਲਗਾਉਣ ਦੇ ਸਬੰਧ 'ਚ ਕਾਨੂੰਨੀ ਤੌਰ 'ਤੇ 2 ਲੱਖ ਰੁਪਏ ਦਾ ਖ਼ਰਚਾ ਦੱਸਿਆ। ਪੀੜਤ ਨੇ ਕਿਹਾ ਕਿ ਉਹ ਇੰਨੇ ਰੁਪਏ ਨਹੀਂ ਦੇ ਸਕਦੇ ਤਾਂ ਉਕਤ ਅਫ਼ਸਰ ਨੇ ਰਿਸ਼ਵਤ ਮੰਗਦਿਆਂ ਆਪਣੇ ਮੋਬਾਇਲ ਫ਼ੋਨ 'ਤੇ 20 ਹਜ਼ਾਰ ਲਿਖ ਕੇ ਵਿਖਾ ਦਿੱਤੇ। ਜਦੋਂ ਪੀੜਤ ਨੇ ਇੰਨ੍ਹੇ ਪੈਸੇ ਵੀ ਦੇਣ ਤੋ ਮਨਾ ਕੀਤਾ ਤਾਂ ਉਸ ਨੇ ਮੁੜ ਆਪਣੇ ਮੋਬਾਇਲ ਉੱਤੇ 15 ਹਜ਼ਾਰ ਲਿਖ ਕੇ ਵਿਖਾ ਦਿੱਤਾ ਸੀ।