ਪੰਜਾਬ

punjab

ETV Bharat / state

ਸਿਮਰਜੀਤ ਬੈਂਸ ਦਾ ਸੁਖਬੀਰ ਬਾਦਲ ‘ਤੇ ਹਮਲਾ - ਮਾਈਨਿੰਗ

ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਰੇਤ ਤੇ ਬਜਰੀ ਦੇ ਗੈਰਕਾਨੂੰਨੀ ਕਾਰੋਬਾਰ ਅਕਾਲੀ ਦਲ ਦੇ ਰਾਜ ਵਿੱਚ ਸ਼ੁਰੂ ਹੋਇਆ ਸੀ।

ਸਿਮਰਜੀਤ ਬੈਂਸ ਦਾ ਸੁਖਬੀਰ ਬਾਦਲ ‘ਤੇ ਹਮਲਾ
ਸਿਮਰਜੀਤ ਬੈਂਸ ਦਾ ਸੁਖਬੀਰ ਬਾਦਲ ‘ਤੇ ਹਮਲਾ

By

Published : Jul 2, 2021, 10:35 PM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਰੇਤ ਤੇ ਬਜਰੀ ਦੇ ਗੈਰਕਾਨੂੰਨੀ ਕਾਰੋਬਾਰ ਅਕਾਲੀ ਦਲ ਦੇ ਰਾਜ ਵਿੱਚ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਵਿੱਚੋਂ ਅਕਾਲੀ ਦਲ ਨੇ ਨਾਜਾਇਜ਼ ਢੰਗ ਨਾਲ ਮਾਈਨਿੰਗ ਕਰਕੇ ਅਰਬਾ ਰੁਪਏ ਕਮਾਏ ਹਨ। ਅਕਾਲੀ ਦਲ ਦੇ ਰਾਸਤੇ ‘ਤੇ ਹੁਣ ਕਾਂਗਰਸ ਵੀ ਤੁਰ ਪਈ ਹੈ। ਜੋ ਪੰਜਾਬ ਦੇ ਭਵਿੱਖ ਤੇ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਆਰਥਿਕ ਤੇ ਭੂਮੀਕ ਨੁਕਸਾਨ ਕਰ ਰਹੇ ਹਨ।

ਪ੍ਰੈੱਸ ਕਾਨਫਰੰਸ ਦੇ ਦੌਰਾਨ ਬੈਂਸ ਨੇ ਕਿਹਾ ਕਿ 2016 ਵਿੱਚ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਗ਼ੈਰਕਾਨੂੰਨੀ ਖਣਨ ਦੇ ਖ਼ਿਲਾਫ਼ ਅੰਦੋਲਨ ਚਲਾਇਆ ਸੀ। ਪਰ ਉਸ ਸਮੇਂ ਲੁਧਿਆਣਾ ਤੇ ਰੂਪਨਗਰ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਅਤੇ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਹਾਲਾਂਕਿ ਉਹ ਰੂਪਨਗਰ ਕੇਸ ਵਿੱਚ ਬਰੀ ਹੋ ਗਏ ਸਨ, ਅਤੇ ਲੁਧਿਆਣਾ ਕੇਸ ਅਜੇ ਵੀ ਚੱਲ ਰਿਹਾ ਹੈ।

ਸਿਮਰਜੀਤ ਬੈਂਸ ਦਾ ਸੁਖਬੀਰ ਬਾਦਲ ‘ਤੇ ਹਮਲਾ

ਇਸ ਮੌਕੇ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਪੰਜਾਬ ਦੀ ਜਵਾਨੀ ਨੂੁੰ ਖ਼ਤਮ ਕਰਨ ਦੇ ਵੀ ਇਲਜ਼ਾਮ ਲਾਏ ਹਨ। ਕਿ ਅਕਾਲੀ ਦਲ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ੇ ਕਰਕੇ ਅਣਗਿਣਤ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਜਿਸ ‘ਤੇ ਅਕਾਲੀ ਦਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਰੇ ਸਬੂਤ ਹੋਣ ਦੇ ਬਾਵਜ਼ੂਦ ਵੀ ਨਾ ਤਾਂ ਕਾਂਗਰਸ ਦੇ ਰਾਜ ਵਿੱਚ ਅਕਾਲੀ ਦਲ ਦੇ ਬੰਦਿਆ ‘ਤੇ ਕੋਈ ਕਾਰਵਾਈ ਹੋਈ ਹੈ, ਤੇ ਨਾ ਹੀ ਅਕਾਲੀ ਦਲ ਦੇ ਰਾਜ ਵਿੱਚ ਇਸ ਮੁੱਦੇ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ:ਮੇਰੇ 'ਤੇ FIR ਤਾਂ ਹੋਈ, ਪਰ ਮੈਨੂੰ ਫੜ ਕੇ ਦਿਖਾਵੇ ਕੈਪਟਨ: ਸੁਖਬੀਰ ਬਾਦਲ



ABOUT THE AUTHOR

...view details