ਲੁਧਿਆਣਾ: ਲੁਧਿਆਣਾ 'ਚ ਪੰਥਕ ਏਕਤਾ ਸਿੱਖ ਜਥੇਬੰਦੀ ਵੱਲੋਂ ਬੇਅਦਬੀ ਦੀ ਜਾਂਚ ਨੂੰ ਬੰਦ ਕਰਨ ਦੇ ਸਬੰਧ 'ਚ ਕੀਤੇ ਇਕੱਠ ਦੌਰਾਨ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ। ਮੰਗ ਪੱਤਰ 'ਚ ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਸੀਬੀਆਈ ਵੱਲੋਂ ਕੀਤੀ ਗਈ ਜਾਂਚ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਬੇਅਦਬੀ ਮਾਮਲੇ: ਸਿੱਖ ਜੱਥੇਬੰਦੀਆਂ ਦਾ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਪ੍ਰਦਰਸ਼ਨ - ਪੰਥਕ ਏਕਤਾ ਸਿੱਖ ਜਥੇਬੰਦੀ
ਲੁਧਿਆਣਾ 'ਚ ਸਿੱਖ ਜੱਥੇਬੰਦੀਆਂ ਨੇ ਬੇਅਦਬੀ ਦੀ ਜਾਂਚ ਨੂੰ ਬੰਦ ਕਰਨ ਦੇ ਸਬੰਧ 'ਚ ਦਾਖ਼ਲ ਕੀਤੀ ਕਲੋਜ਼ਰ ਰਿਪੋਰਟ ਦੇ ਵਿਰੁੱਧ ਇਕੱਠ ਕੀਤਾ ਅਤੇ ਜਾਂਚ ਰਿਪੋਰਟ ਨੂੰ ਸਿਆਸਤ ਤੋਂ ਪ੍ਰਭਾਵਿਤ ਦੱਸਿਆ।
ਸਿੱਖ ਜੱਥੇਬੰਦੀ
ਸਿੱਖ ਜਥੇਬੰਦੀ ਦੇ ਆਗੂ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਸੀਬੀਆਈ ਵੱਲੋਂ ਜੋ ਜਾਂਚ ਕੀਤੀ ਗਈ ਹੈ ਉਸ 'ਤੇ ਕੇਂਦਰ ਸਰਕਾਰ ਦਾ ਦਬਾਅ ਹੈ, ਉਨ੍ਹਾਂ ਇਸ ਸਬੰਧ 'ਚ ਸੀਬੀਆਈ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ- ਪਠਾਨਕੋਟ-ਜੋਗਿੰਦਰਨਗਰ ਰੂਟ ’ਤੇ ਰਾਤ ਦੀ ਰੇਲ ਸੇਵਾ ਬੰਦ