ਲੁਧਿਆਣਾ:ਮੋਗਾ ਵਿਖੇ ਸ਼ੁਕਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਚ ਜ਼ਖਮੀ ਲੋਕਾਂ ਨੂੰ ਲੁਧਿਆਣੇ ਦੇ ਡੀਐਮਸੀ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ। ਇਸ ਲਈ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਪੀੜਤਾਂ ਨੂੰ ਮਿਲਣ ਲਈ ਲੁਧਿਆਣਾ ਦੇ ਹਸਪਤਾਲ ਪੁੱਜੇ।
ਮੋਗਾ ਹਾਦਸਾ : ਸਿੱਧੂ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ - ਕਾਂਗਰਸ
ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਪੀੜਤਾਂ ਨੂੰ ਮਿਲਣ ਲਈ ਲੁਧਿਆਣਾ ਦੇ ਹਸਪਤਾਲ ਪੁੱਜੇ ਚੁੱਕੇ ਨੇ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕੁਲਬੀਰ ਜ਼ੀਰਾ ਸਮੇਤ ਹੋਰ ਵਿਧਾਇਕ ਪਹੁੰਚੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ 5-5 ਲੱਖ ਮੁਆਵਜ਼ਾ ਰਾਸ਼ੀ ਦਾ ਵੀ ਐਲਾਨ ਕੀਤਾ ਅਤੇ ਪੀੜਤ ਪਰਿਵਾਰ ਦੇ ਇਲਾਜ ਦਾ ਖਰਚ ਚੁੱਕਣ ਦੀ ਗੱਲ ਕਹੀ।
ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕੁਲਬੀਰ ਜ਼ੀਰਾ ਸਮੇਤ ਹੋਰ ਵਿਧਾਇਕ ਪਹੁੰਚੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਮੁਆਵਜ਼ੇ ਤੇ ਜ਼ਖ਼ਮੀਆਂ ਦੇ ਇਲਾਜ ਦਾ ਖਰਚ ਚੁੱਕਣ ਦੀ ਗੱਲ ਕਹੀ।
ਦੱਸਦਈਏ ਕਿ ਸਵੇਰੇ ਮੋਗਾ ਦੇ ਲੋਹਾਰਾ ਪਿੰਡ ਨੇੜੇ 2 ਬੱਸਾਂ ਦੀ ਟੱਕਰ ਹੋਣ ਨਾਲ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ ਜਿੰਨਾਂ 3 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ। ਜਾਣਾਕਰੀ ਅਨੁਸਾਰ ਹਾਦਸਾਗ੍ਰਸਤ ਹੋਈਆਂ ਬੱਸਾਂ ਚੋਂ ਇੱਕ ਬੱਸ ਉਹ ਸੀ ਜਿਸ ਚ ਸਿੱਧੂ ਸਮਰਥਕ ਸਨ ਤੇ ਉਹ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਪਹੁੰਚ ਰਹੇ ਸਨ।