ਲੁਧਿਆਣਾ:ਠੇਕਾ ਮੁਲਾਜ਼ਮਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ (Delhi Amritsar National Highway) ਖੰਨਾ ਵਿਖੇ ਜਾਮ ’ਚ ਐਤਵਾਰ ਨੂੰ ਇੱਕ ਐਬੂਲੈਂਸ ਫਸ ਗਈ। ਇਸ ਐਂਬੂਲੈਂਸ ਵਿੱਚ ਇੱਕ ਬਿਮਾਰ ਬੱਚੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਜਾਮ ਵਿੱਚ ਫਸਣ ਕਾਰਨ ਕਾਫੀ ਸਮਾਂ ਐਂਬੂਲੈਂਸ ਨੂੰ ਜਾਮ ਵਿੱਚੋਂ ਲੰਘਣ ਲਈ ਰੁਕਣ ਪਿਆ। ਐਂਬੂਲੈਂਸ ਦੇ ਰੁਕਣ ਕਾਰਨ ਪਿੰਡ ਮੋਹਨਪੁਰ ਤੋਂ ਇੱਕ ਬਿਮਾਰ ਬੱਚੇ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜੀਟੀ ਰੋਡ ’ਤੇ ਲੱਗੇ ਧਰਨੇ ਕਾਰਨ ਹਾਈਵੇ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸਦੇ ਚੱਲਦੇ ਹੀ ਜੀਟੀ ਰੋਡ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਵਿਖਾਈ ਦਿੱਤੀਆਂ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੁੰਦੇ ਵਿਖਾਈ ਦਿੱਤੇ।
ਜਾਣਕਾਰੀ ਅਨੁਸਾਰ ਧਰਨੇ ਦੌਰਾਨ ਐਮਰਜੇਂਸੀ ਸਮੇਂ ਵਾਹਨਾਂ ਦੇ ਨਿਕਲਣ ਲਈ ਵੀ ਕੋਈ ਰਸਤਾ ਨਹੀਂ ਸੀ। ਜਾਮ ’ਚ ਫਸੀ ਐਂਬੂਲੈਂਸ ਨੂੰ ਨਿਕਲਣ ਲਈ ਕੋਈ ਥਾਂ ਨਹੀਂ ਮਿਲੀ। ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇੜਲੇ ਪਿੰਡ ਮੋਹਨਪੁਰ ਦਾ ਰਹਿਣ ਵਾਲਾ ਹੈ। ਬੱਚੇ ਦੀ ਅਚਾਨਕ ਤਬੀਅਤ ਵਿਗੜਨ ਨਾਲ ਐਂਬੂਲੈਂਸ ਰਾਹੀਂ ਬੱਚੇ ਨੂੰ ਖੰਨਾ ਦੇ ਹਸਪਤਾਲ ’ਚ ਲਿਆਂਦਾ ਜਾ ਰਿਹਾ ਸੀ ਪਰ ਉਹ ਜਾਮ ’ਚ ਫਸ ਗਏ। ਅੱਗੇ ਜਾਣ ਲਈ ਕਿਸੇ ਪਾਸੇ ਤੋਂ ਰਸਤਾ ਨਾ ਮਿਲਣ ’ਤੇ ਬੱਚੇ ਦੀ ਐਂਬੂਲੈਂਸ ’ਚ ਮੌਤ ਹੋ ਗਈ।