ਦੁਕਾਨਦਾਰਾਂ ਨੂੰ ਤਿਉਹਾਰ ਹੁੰਦਿਆਂ ਵੀ ਝਲਣੀ ਪੈ ਰਹੀ ਹੈ ਮੰਦੀ - recession in shops
ਲੁਧਿਆਣਾ ਸ਼ਹਿਰ 'ਚ ਹੋਲ ਸੇਲ ਮਾਰਕਿਟ 'ਚ ਦੁਕਾਨਦਾਰਾਂ ਨੂੰ ਤਿਉਹਾਰ ਹੁੰਦਿਆਂ ਵੀ ਮੰਦੀ ਦੀ ਝਲਣੀ ਪੈ ਰਹੀ ਹੈ ਮਾਰ। ਦੁਕਾਨਦਾਰਾਂ ਨੇ ਚੋਣਾਂ, ਮੌਸਮ ਤੇ ਬੱਚਿਆਂ ਦੇ ਪੇਪਰਾਂ ਨੂੰ ਦੱਸਿਆ ਮੰਦੀ ਦਾ ਕਾਰਨ।
ਦੁਕਾਨਾਂ
ਲੁਧਿਆਣਾ: ਕੁਝ ਹੀ ਦਿਨਾਂ 'ਚ ਹੋਲੀ ਦਾ ਤਿਉਹਾਰ ਹੈ ਤੇ ਸ਼ਹਿਰ ਦੀ ਹੋਲ ਸੇਲ ਮਾਰਕੀਟ 'ਚ ਦੁਕਾਨਦਾਰਾਂ ਨੂੰ ਮੰਦੀ ਦੀ ਮਾਰ ਝਲਣੀ ਪੈ ਰਹੀ ਹੈ ਤੇ ਦੁਕਾਨਦਾਰ ਵਹਿਲੇ ਬੈਠੇ ਹਨ। ਦੁਕਾਨਦਾਰਾਂ ਵਲੋਂ ਮੰਦੀ ਦਾ ਕਾਰਣ ਚੋਣਾਂ, ਮੌਸਮ ਅਤੇ ਬੱਚਿਆਂ ਦੇ ਪੇਪਰ ਦੱਸੇ ਜਾ ਰਹੇ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ 50 ਫ਼ੀਸਦੀ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਦੋ ਦਿਨਾਂ ਬਾਅਦ ਹੋਲੀ ਦਾ ਤਿਉਹਾਰ ਹੈ ਪਰ ਫਿਰ ਵੀ ਉਨ੍ਹਾਂ ਨੂੰ ਮੰਦੀ ਦੀ ਮਾਰ ਝਲਣੀ ਪੈ ਰਹੀ ਹੈ।
ਦੱਸ ਦਈਏ, ਖਾਲੀ ਪਏ ਬਾਜ਼ਾਰ ਅਤੇ ਦੁਕਾਨਾਂ ਵੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਤਿੰਨ ਦਿਨਾਂ ਬਾਅਦ ਹੋਲੀ ਦਾ ਤਿਉਹਾਰ ਹੈ ਜਿਸ ਦੀਆਂ ਰੌਣਕਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ ਪਰ ਇਸ ਵਾਰ ਚੋਣਾਂ, ਹੋਲੀ ਦੇ ਦਿਨ ਛੁੱਟੀ, ਪੇਪਰ ਜਲਦੀ ਅਤੇ ਮੌਸਮ ਸਰਦ ਰਹਿਣ ਕਾਰਨ ਇਸ ਵਾਰ ਮੰਦਾ ਹੋ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਜੇ ਇਹੀ ਹਾਲ ਰਿਹਾ ਤਾਂ ਲੱਖਾਂ ਦਾ ਨੁਕਸਾਨ ਹੋਵੇਗਾ ਅਤੇ ਲੱਖਾਂ ਦਾ ਹੁਣ ਤੱਕ ਹੋ ਚੁਕਿਆ ਹੈ।