ਰਾਏਕੋਟ: ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਕੈਪਟਨ ਸਰਕਾਰ ਵੱਲੋਂ ਸੂਬੇ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਹਫਤਾਵਾਰੀ ਲੌਕਡਾਊਨ ਕਰਨ ਦਾ ਫੈਸਲਾ ਲਿਆ ਹੈ ਪ੍ਰੰਤੂ ਲੌਕਡਾਊਨ ਵਿੱਚ ਦੁਕਾਨਾਂ ਖੋਲ੍ਹਣ ਦਾ ਵਾਰ-ਵਾਰ ਸਮਾਂ ਬਦਲਣ ਕਾਰਨ ਦੁਕਾਨਦਾਰ ਡਾਢੇ ਪ੍ਰੇਸ਼ਾਨ ਹੋਏ ਹਨ।
ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਫ਼ਤਾਵਾਰੀ ਲੌਕਡਾਊਨ ਦੌਰਾਨ ਪਹਿਲਾਂ ਸ਼ਨੀਵਾਰ ਤੇ ਐਤਵਾਰ ਨੂੰ ਬਾਜ਼ਾਰ ਪੂਰਨ ਰੂਪ ਵਿੱਚ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਬਾਅਦ ਵਿੱਚ ਸਿਰਫ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਿਵੇਂ ਕਿ ਕਰਿਆਨਾ, ਮੈਡੀਕਲ ਸਟੋਰ, ਫਲ-ਸਬਜੀਆਂ ਤੇ ਦੁੱਧ ਤੋਂ ਇਲਾਵਾ ਰੈਸਟੋਰੈਂਟ, ਢਾਬੇ, ਕੈਫੇ ਅਤੇ ਹਲਵਾਈ ਦੀਆਂ ਦੁਕਾਨਾਂ ਸਵੇਰੇ 6.30ਵਜੇ ਤੋਂ ਸ਼ਾਮ 6.30ਵਜੇ ਤੱਕ ਖੋਲ੍ਹਣ ਲਈ ਕਿਹਾ ਗਿਆ। ਫਿਰ ਪੁਲਿਸ ਪ੍ਰਸਾਸ਼ਨ ਨੇ ਬਾਅਦ ਦੁਪਹਿਰ ਹਲਵਾਈ ਆਦਿ ਦੁਕਾਨਾਂ ਬੰਦ ਕਰਵਾ ਦਿੱਤੀਆਂ।