ਪੰਜਾਬ

punjab

ETV Bharat / state

ਪੰਜਾਬ 'ਚ ਠੰਢ ਨੇ ਮਚਾਇਆ ਕਹਿਰ, ਕੰਮਕਾਰ ਠੱਪ - ਮੈਦਾਨੀ ਇਲਾਕਿਆਂ ਵਿੱਚ ਠੰਢ

ਉੱਤਰੀ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਠੰਢ ਵੱਧ ਗਈ ਹੈ। ਇਸ ਕਰਕੇ ਲੁਧਿਆਣਾ ਦੇ ਦੁਕਾਨਦਾਰਾਂ ਦਾ ਕੰਮਕਾਰ ਠੱਪ ਹੁੰਦਾ ਜਾ ਰਿਹਾ ਹੈ।

ਪੰਜਾਬ 'ਚ ਠੰਢ ਨੇ ਮਚਾਇਆ ਕਹਿਰ ਕੰਮਕਾਰ ਠੱਪ
ਪੰਜਾਬ 'ਚ ਠੰਢ ਨੇ ਮਚਾਇਆ ਕਹਿਰ ਕੰਮਕਾਰ ਠੱਪ

By

Published : Jan 14, 2022, 1:01 PM IST

ਲੁਧਿਆਣਾ:ਉੱਤਰੀ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ, ਜਿਸ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਸ਼ੀਤ ਲਹਿਰ ਲਗਾਤਾਰ ਕਹਿਰ ਵਰ੍ਹਾ ਰਹੀ ਹੈ, ਪਹਾੜੀ ਇਲਾਕਿਆਂ 'ਚ ਤਾਜ਼ਾ ਹੋਈ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਦਾ ਟੈਂਪਰੇਚਰ ਲਗਾਤਾਰ ਹੇਠਾਂ ਡਿੱਗਦਾ ਜਾਂ ਰਿਹਾ ਹੈ।

ਜਿਸ ਕਰਕੇ ਦੁਕਾਨਦਾਰ ਪ੍ਰੇਸ਼ਾਨ ਨੇ ਅਤੇ ਕੰਮਕਾਰ ਠੱਪ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੀ ਮਾਰ ਪੈ ਰਹੀ ਹੈ, ਉਥੇ ਹੀ ਦੂਜੇ ਪਾਸੇ ਚੋਣਾਂ ਹੋਣ ਕਰਕੇ ਵੀ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ।

ਪੰਜਾਬ 'ਚ ਠੰਢ ਨੇ ਮਚਾਇਆ ਕਹਿਰ ਕੰਮਕਾਰ ਠੱਪ

ਇਸ ਬਾਰੇ ਆਮ ਲੋਕਾਂ ਨੇ ਦੱਸਿਆ ਕਿ ਠੰਢ ਇੰਨੀ ਵੱਧ ਗਈ ਹੈ ਕਿ ਘਰੋਂ ਨਿਕਲਣ ਦਾ ਦਿਲ ਨਹੀਂ ਕਰਦਾ, ਪਰ ਮਜਬੂਰੀ ਵਸ ਕੰਮਾਕਾਰਾਂ ਕਰਕੇ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਪਰ ਜਦੋਂ ਦੁਕਾਨਾਂ 'ਤੇ ਆਉਂਦੇ ਹਨ ਤਾਂ ਠੰਢ ਕਰਕੇ ਉਨ੍ਹਾਂ ਨੂੰ ਗਾਹਕ ਨਹੀਂ ਮਿਲਣ ਕਰਕੇ ਇਸੇ ਤਰ੍ਹਾਂ ਵਾਪਿਸ ਜਾਣਾ ਪੈਂਦਾ ਹੈ, ਕਿਉਂਕਿ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ।

ਦੂਜਾ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਾਰ ਪਈ ਹੈ ਲੁਧਿਆਣਾ ਵਿੱਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ, ਜਿਸ ਕਰਕੇ ਪ੍ਰਸ਼ਾਸਨ ਨੇ ਸਖ਼ਤੀਆਂ ਵਧਾ ਦਿੱਤੀਆਂ ਹਨ, ਬਾਜ਼ਾਰਾਂ ਵਿੱਚ ਵੀ ਭੀੜ ਹੁਣ ਘੱਟਦੀ ਜਾ ਰਹੀ ਹੈ।

ਇਹ ਵੀ ਪੜੋ:- ਯੂਪੀ: ਕੇਦਾਰਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਮਲਾ ਦਰਜ

ABOUT THE AUTHOR

...view details