ਲੁਧਿਆਣਾ: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ (Incidents of looting in Punjab) ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਕੈਮਿਸਟ ਹੌਲ ਸੇਲ ਮਾਰਕੀਟ (Ludhiana's Chemist Wholesale Market) ਤੋਂ ਸਾਹਮਣੇ ਆਈਆਂ ਹਨ। ਜਿੱਥੇ ਕੁਝ ਦਿਨ ਪਹਿਲਾਂ ਹੀ ਦੁਕਾਨ ‘ਤੇ ਰੱਖਿਆ ਵਰਕਰ ਨਕਲੀ ਚਾਬੀਆਂ ਬਣਵਾਕੇ 2.5 ਲੱਖ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ‘ਤੇ ਹੱਥ ਸਾਫ਼ ਕਰ ਫਰਾਰ ਹੋ ਗਿਆ। ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਵਰਕਰ ਨੂੰ ਕੁਝ ਦਿਨ ਪਹਿਲਾਂ ਹੀ ਰੱਖਿਆ ਸੀ ਅਤੇ ਦੁਕਾਨਦਾਰ ਨੇ ਹਾਲੇ ਉਸ ਦੀ ਸ਼ਨਾਖ਼ਤ ਵੀ ਨਹੀਂ ਕਰਵਾਈ ਸੀ, ਪਰ ਪਹਿਲਾਂ ਹੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ।
ਦੁਕਾਨਦਾਰ ਨੇ ਦੱਸਿਆ ਕਿ ਐਤਵਾਰ ਨੂੰ ਸਾਰੀ ਮਾਰਕੀਟ ਬੰਦ ਹੁੰਦੀ ਹੈ। ਜਿਸ ਦਾ ਮੁਲਜ਼ਮ ਨੇ ਫਾਇਦਾ ਚੁੱਕਿਆ ਅਤੇ ਦੁਕਾਨ ਤੋਂ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਗਿਆ। ਹਾਲਾਂਕਿ ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ (Imprisoned in CCTV) ਹੋ ਗਈ ਹੈ, ਪਰ ਦੁਕਾਨ ਦੇ ਅੰਦਰਲੇ ਕੈਮਰੇ ਬੰਦ ਸਨ। ਇਸ ਮੌਕੇ ਪੀੜਤ ਦੁਕਾਨਦਾਰ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰੇ ਅਤੇ ਉਨ੍ਹਾਂ ਦਾ ਚੋਰੀ ਕੀਤਾ ਹੋਇਆ ਸਮਾਨ ਵਾਪਸ ਕਰਵਾਏ।