ਲੁਧਿਆਣਾ: ਸ਼ਹਿਰ ਦੇ ਮਾਲੀ ਗੰਜ ਇਲਾਕੇ 'ਚ ਉਸ ਸਮੇਂ ਮਾਹੌਲ ਸਹਿਮ ਗਿਆ ਜਦੋਂ ਇਲਾਕੇ ਵਿਚ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ, ਦੱਸਿਆ ਜਾ ਰਿਹਾ ਹੈ ਕਿ ਇਹ ਸਭ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਗਿਆ, ਐਵਨ ਗਰਮੈਟ ਦੇ ਮਾਲਿਕ 'ਤੇ ਕੁੱਝ ਅਣਪਛਾਤੇ ਮੁਲਜ਼ਮਾਂ ਵਲੋਂ ਉਦੋਂ ਹਮਲਾ ਕੀਤਾ ਗਿਆ ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ। ਬੰਦੂਕ ਦੀ ਨੋਕ 'ਤੇ ਉਸ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਗੋਲੀ ਚੱਲਣ ਦੀ ਆਵਾਜ਼ ਵੀ ਲੋਕਾਂ ਨੇ ਸੁਣੀ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ 10 ਵਜੇ ਦੀ ਇਹ ਘਟਨਾ ਜਦੋਂ ਤਿੰਨ ਲੋਕਾਂ ਨੇ ਏਵਨ ਗਰਮੇਂਟ ਦੇ ਮਾਲਿਕ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲੀ ਵੀ ਚੱਲੀ ਪਰ ਕੋਈ ਜ਼ਖਮੀ ਨਹੀਂ ਹੋਇਆ, ਹਾਲਾਂਕਿ ਦੁਕਾਨਦਾਰ ਮੀਡੀਆ ਅੱਗੇ ਆਉਣ ਤੋਂ ਡਰ ਰਿਹਾ ਹੈ ਪਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਉਨ੍ਹਾਂ ਨੇ ਆਵਾਜ਼ ਸੁਣੀ ਹੈ ਪਰ ਪੁਲਿਸ ਇਸ ਤੋਂ ਮੁੱਕਰ ਰਹੀ ਹੈ।