ਦਰਅਸਲ ਲੁਧਿਆਣਾ ਗੈਂਗਰੇਪ ਮਾਮਲੇ 'ਚ ਅਣਗਹਿਲੀ ਵਰਤਣ ਕਾਰਨ ਇਨ੍ਹਾਂ 'ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਡਿਊਟੀ ਦੌਰਾਨ ਅਣਗਹਿਲੀ ਵਰਤਣ ਕਾਰਨ ਹੀ ਥਾਣਾ ਦਾਖਾ ਦੇ ਏਐੱਸਆਈ ਵਿੱਦਿਆ ਰਤਨ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਲੁਧਿਆਣਾ ਗੈਂਗਰੇਪ ਮਾਮਲੇ 'ਚ ਐੱਸਐੱਚਓ ਲਾਈਨ ਹਾਜ਼ਰ ਤੇ ਸਬ-ਇੰਸਪੈਕਟਰ ਮੁਅੱਤਲ - ਲੁਧਿਆਣਾ ਗੈਂਗਰੇਪ ਮਾਮਲਾ
ਲੁਧਿਆਣਾ: ਈਸੇਵਾਲ 'ਚ ਹੋਏ ਗੈਂਗਰੇਪ ਮਾਮਲੇ 'ਚ ਪੁਲਿਸ ਵੱਲੋਂ ਢਿੱਲੀ ਕਾਰਵਾਈ ਕਰਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਇਸੇ ਨੂੰ ਵੇਖਦਿਆਂ ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਨੇ ਥਾਣਾ ਦਾਖਾ ਦੇ ਐੱਸਐੱਚਓ ਰਾਜਨ ਪਰਮਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਸਬ-ਇੰਸਪੈਕਟਰ ਜਰਨੈਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।
ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਪਿੰਡ ਈਸੇਵਾਲ ਨੇੜੇ ਬੀਤੇ ਦਿਨੀਂ ਹੋਏ ਗੈਂਗਰੇਪ ਮਾਮਲੇ 'ਚ ਪੁਲਿਸ ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਨ੍ਹਾਂ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਸਵਾਲ ਚੁੱਕੇ ਜਾ ਰਹੇ ਸਨ ਜਿਸ ਤੋਂ ਬਾਅਦ ਅਜਿਹਾ ਕਦਮ ਚੁੱਕਿਆ ਗਿਆ ਹੈ।